BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਲੋਕ ਗੀਤ ਵਾਂਗ ਅਮਰ ਹੋ ਗਿਆ ਹਸਨਪੁਰੀ
ਸਰਹੰਦ ਦੀਏ ਦੀਵਾਰੇ ਤੇ ਰੰਗਲੇ ਚਰਖੇ ਦਾ ਰਚੇਤਾ ਇੰਦਰਜੀਤ ਹਸਨਪੁਰੀ ਨਹੀਂ ਰਿਹਾ
ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ: ਜੇ ਮੁੰਡਿਆ ਤੂੰ ਸਾਡੀ ਤੋਰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ, ਲੱਕ ਹਿਲੇ ਮਜਾਜਣ ਜਾਂਦੀ ਦਾ...’, ‘ਤੂੰ ਕੁੜੀ ਜੇ ਦਿੱਲੀ ਸ਼ਹਿਰ ਦੀ, ਮੈਂ ਜੱਟ ਲੁਧਿਆਣੇ ਦਾ..’, `ਤੇਰੇ ਮੇਰੇ ਗੀਤਾਂ ਪਿਆਰ ਦਾ ਪੁਲ ਬਣਨਾ... ਇਸ ਕੰਡਿਆਲੀ ਤਾਰ ਨੇ ਇਕ ਦਿਨ ਫੁੱਲ ਬਣਨਾ..’, `ਤੇਰਾ ਨਈਂ ਜੱਗ ਸੇ ਜਵਾਬ ਨੀਂ ਪੰਜਾਬਣੇ, ਪੀਲਾ ਸੂਟ ਪਾ ਕੇ ਲੱਗੇ ਸਰੋਂ ਦਾ ਫੁੱਲ, ਲਾਲ ਸੂਟ ਪਾ ਕੇ ਲੱਗੇ ਗੁਲਾਬ ਨੀਂ ਪੰਜਾਬਣੇ ਜਿਹੇ ਕਈ ਗੀਤਾਂ ਦੀ ਰਚਨਾ ਕਰਨ ਵਾਲੇ ਮਹਾਨ ਗੀਤਕਾਰ, ਕਵੀ, ਸਾਹਿਤਕਾਰ ਇੰਦਰਜੀਤ ਹਸਨਪੁਰੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਗੁਰਦਿਆਂ ਦੀ ਬਿਮਾਰੀ ਹੈ ਪਰ ਏਨੀ ਜਲਦੀ ਇਸ ਦੁਨੀਆ ਤੋਂ ਚਲੇ ਜਾਣਗੇ, ਇਸ ਦੀ ਕਲਪਨਾ ਕਿਸੇ ਨੂੰ ਵੀ ਨਹੀਂ ਸੀ ਵੀਰਵਾਰ ਨੂੰ ਹਸਪਤਾਲ ਵਿਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਉਹ ਆਪਣੇ ਪਿੱਛੇ ਪਤਨੀ ਸ਼ੈਲੇਂਦਰ ਕੌਰ, ਤਿੰਨ ਪੁੱਤਰ ਨਵਰੂਪ ਸਿੰਘ, ਹਰਦੀਪ ਸਿੰਘ, ਧਰਮਿੰਦਰ ਸਿੰਘ ਅਤੇ ਇਕ ਪੁੱਤਰੀ ਸ਼ਗੁਨ ਛੱਡ ਗਏ ਹਨ

20 ਅਗਸਤ 1932 ਵਿਚ ਹਲਵਾਰਾ ਨੇੜੇ ਪਿੰਡ ਹਸਨਪੁਰ ਵਿਚ ਜਨਮੇਂ ਹਸਨਪੁਰੀ ਦੇ ਪਿਤਾ ਦਿੱਲੀ ਵਿਚ ਇਮਾਰਤਾਂ ਦੇ ਮਸ਼ਹੂਰ ਠੇਕੇਦਾਰ ਸਨ, ਜਿਨਾਂ ਦੀ 1947 ਦੀ ਵੰਡ ਸਮੇਂ ਫੈਲੀ ਹਿੰਸਾ ਦੌਰਾਨ ਹੱਤਿਆ ਕਰ ਦਿੱਤੀ ਗਈ ਅਪਣੇ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਉਨਾਂ ਨੇ ਹਸਨਪੁਰ ਤੋਂ ਮੁੜ ਜਿੰਦਗੀ ਸ਼ਰੂ ਕੀਤੀ ਅਤੇ ਦੁਕਾਨਾਂ ਦੇ ਸਾਈਨ ਬੋਰਡ ਪੇਂਟ ਕਰਨ ਦਾ ਕੰਮ ਸ਼ੁਰੂ ਕੀਤਾ ਇਸੇ ਦੌਰ ਵਿਚ ਉਨਾਂ ਨੇ ਗਾਣੇ ਲਿਖਣੇ ਸ਼ੁਰੂ ਕੀਤੇ ਅਤੇ ਬਾਅਦ ਵਿਚ ਫਿਲਮ ਇੰਡਸਟਰੀ ਨਾਲ ਜੁੜ ਗਏ ਉਨਾਂ ਨੇ ਪ੍ਰਸਿੱਧ ਫਿਲਮ ਨਿਰਮਾਤਾ-ਨਿਰਦੇਸ਼ਕ, ਸਕਰਿਪਟ ਰਾਈਟਰ, ਚਰਚਿਤ ਗੀਤਕਾਰ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਰਗਰਮ ਅਹੁਦੇਦਾਰ ਵਜੋਂ ਪਛਾਣ ਹੋਰ ਗੂੜੀ ਕੀਤੀ

ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਦੱਸ ਕੀ ਕਰਾਂ’, ‘ਗੋਰੇ ਰੰਗ ਨੇ ਸਦਾ ਨਹੀਂ ਰਹਿਣਾ’, ‘ਲੈ ਜਾ ਛੱਡੀਆਂ ਭੁੰਨਾ ਲਈ ਦਾਣੇ’, `ਚਰਖਾ ਮੇਰਾ ਰੰਗਲਾ’, `ਚੱੁਲੇ ਅੱਗ ਨਾ ਘੜੇ ਦੇ ਵਿਚ ਪਾਣੀ, ਛੜਿਆਂ ਦੀ ਜੂਨ ਬੁਰੀ’, ‘ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ’, ‘ਹੋਇਆ ਕੀ ਜੇ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ’, ‘ਨਿੰਮਾ ਨਿੰਮਾ ਬੁਲੀਆਂ ਹੱਸ ਗਈ ਓਏ, ਕੁੜੀ ਪਟੋਲੇ ਵਰਗੀ’, ‘ਸਾਰੇ ਪਿੰਡ ` ਪੁਆੜੇ ਪਾਏ, ਆਏ ਹਾਏ ਨੀਂ ਤੇਰੇ ਗੋਰੇ ਰੰਗ ਨੇ’, ‘ਢਾਈ ਦਿਨ ਨਾ ਜਵਾਨੀ ਨਾਲ ਚੱਲਦੀ, ਕੁੜਤੀ ਮਲ ਮਲ ਦੀ’... ਜਿਹੇ ਕਈ ਸੁਪਰਹਿੱਟ ਗੀਤ ਇੰਦਰਜੀਤ ਸਿੰਘ ਹਸਨਪੁਰੀ ਨੇ ਰਚੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਉਨਾਂ ਨੂੰ ਸਰਵੋਤਮ ਫਿਲਮਕਾਰ ਦੇ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ

ਉਨਾਂ ਨੇ ਕਈ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਸਕਰਿਪਟ ਲਿਖੇ ਪੰਜਾਬੀ ਫਿਲਮ ਦਾਜ ਦੀ ਸਕਰਿਪਟ ਵੀ ਉਨਾਂ ਨੇ ਲਿਖੀ  `ਤੇਰੀ ਮੇਰੀ ਇਕ ਜਿੰਦੜੀ’, ‘ਦਾਜ’, ‘ਸੁਖੀ ਪਰਿਵਾਰ ਆਦਿ ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਹਸਨਪੁਰੀ ਨੇ ਫਿਲਮ ਮਨ ਜੀਤੇ ਜੱਗ ਜੀਤ’, ‘ਦੁਖ ਭੰਜਨ ਤੇਰਾ ਨਾਮ ਅਤੇ ਲੌਂਗ ਦਾ ਲਿਸ਼ਕਾਰਾ ਸਣੇ ਤਿੰਨ ਦਰਜਨ ਤੋਂ ਵੱਧ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਲਈ ਵੀ ਗੀਤ ਲਿਖੇ ਹਨ ਹਸਨਪੁਰੀ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਔਸ਼ੀਆਂ’ 1959 ਵਿਚ ਛਪੀ ਸੀ ਇਸ ਤੋਂ ਇਲਾਵਾ ਉਨ੍ਹਾਂ ਨੇ ਨੀਲੇ ਇਨਕਲਾਬ ਬਾਰੇ ਮਛਲੀ ਤੇ ਪਾਣੀ’ ‘ਗੰਨੇ ਦਾ ਵਿਕਾਸ ਤੇ ਕੰਢੀ ਏਰੀਆ ਦੇ ਵਿਕਾਸ ਬਾਰੇ ਡਾਕੂਮੈਂਟਰੀ ਫ਼ਿਲਮ ਦਾ ਵੀ ਨਿਰਮਾਣ ਕੀਤਾ ਹੈ ਉਨ੍ਹਾਂ ਨੇ ਇਕ ਮਾਸਿਕ ਪੱਤਰ ਜਗਦੀ ਜੋਤ ਵੀ ਕੱਢਿਆ

ਉਨ੍ਹਾਂ ਨੇ ਗਜ਼ਲਾਂ, ਪੰਜਾਬੀ ਗੀਤਾਂ ਅਤੇ ਕਵਿਤਾਵਾਂ ਦੀਆਂ ਅਨੇਕਾਂ ਕਿਤਾਬਾਂ ਲਿਖੀਆਂ ਇਨ੍ਹਾਂ ਵਿਚ ਔਸੀਆਂ, ਜ਼ਿੰਦਗੀ ਦੇ ਗੀਤ, ਸਮੇਂ ਦੀ ਆਵਾਜ਼, ਜੋਬਨ ਨਵਾਂਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੀ ਜਿਹੀ ਕੋਈ ਜੱਟੀ ਨਾ, ਗੀਤ ਮੇਰੇ ਮੀਤ, ਰੰਗ ਖੁਸ਼ਬੂ, ਰੋਸ਼ਨੀ, ਕਿਰਤੀਆ ਕਿਰਤ ਕਰਿੰਦਿਆਂ, ਕਿਥੇ ਗਏ ਉਹ ਦਿਨ, ਗੁਰਦਰਸ਼ਨ, ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿਚ, ਘੁੰਮ ਨੀ ਭੰਵੀਰੀਏ, ਕਾਟੋ ਨੱਚੇ, ਕੁੱਕੜ ਬੋਲੇ, ਹੋਲੀ ਆਈ ਸ਼ਾਮਲ ਹਨ

ਬਾਲੀਵੁੱਡ ` ਪੰਜਾਬੀਆਂ ਦੇ ਭਾ ਜੀ ਧਰਮਿੰਦਰ ਅਤੇ ਇੰਦਰਜੀਤ ਹਸਨਪੁਰੀ ਦੀ ਯਾਰੀ ਜੱਗ ਜਾਹਿਰ ਸੀ ਇਸੇ ਯਾਰੀ ਨੂੰ ਨਿਭਾਉਣ ਖਾਤਰ ਜਿਥੇ ਭਾ ਜੀ ਦੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਕੰਮ ਕਰਨ ਦਾ ਧੇਲਾ ਵੀ ਨਹੀਂ ਲਿਆ ਉਥੇ ਹਸਨਪੁਰੀ ਨੇ ਵੀ ਆਪਣੇ ਇਕ ਬੇਟੇ ਦਾ ਨਾਮ ਆਪਣੇ ਯਾਰ ਦੇ ਨਾਮ `ਤੇ ਧਰਮਿੰਦਰ ਰੱਖਿਆ ਹੋਇਆ ਹੈ ਹਾਲ ਹੀ ਦੌਰਾਨ ਜਦੋਂ ਧਰਮਿੰਦਰ ਅਪਣੇ ਨਿੱਜੀ ਦੌਰੇ `ਤੇ ਲੁਧਿਆਣਾ ਆਏ ਸਨ ਤਾਂ ਉਹ ਸਿਰਫ ਇੰਦਰਜੀਤ ਹਸਨਪੁਰੀ ਨੂੰ ਹੀ ਮਿਲੇ ਸਨ

ਆਖ਼ਰੀ ਮੌਕੇ ਉਨ੍ਹਾਂ ਕੋਲ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ, ਜਗਦੇਵ ਸਿੰਘ ਜੱਸੋਵਾਲ ਤੇ ਲੋਕ ਗਾਇਕ ਹਰਭਜਨ ਮਾਨ ਵੀ ਮੌਜੂਦ ਸਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਫਿਲਮ ਅਦਾਕਾਰ ਧਰਮਿੰਦਰ ਸਮੇਤ ਪ੍ਰਮੁੱਖ ਆਗੂਆਂ, ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ, ਸਾਹਿਤਕਾਰਾਂ ਨੇ . ਹਸਨਪੁਰੀ ਦੇ ਅਚਾਨਕ ਚਲਾਣੇ `ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਸਾਹਿਤ ਅਕਾਡਮੀ ਦੀ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ, ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਬਾਨੀ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਨੂਪ ਸਿੰਘ ਵਿਰਕ, ਪੰਜਾਬੀ ਸਭਿਆਚਾਰਕ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ, ਸਿਰਜਣਧਾਰਾ, ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ, ਪ੍ਰਿੰ. ਪ੍ਰੇਮ ਸਿੰਘ ਬਜਾਜ ਸ਼ਾਇਰ ਸਰਦਾਰ ਪੰਛੀ, ਗੀਤਕਾਰ ਦੇਵ ਥਰੀਕਿਆਂ ਵਾਲਾ, ਡਾ. ਸੁਖਦੇਵ ਸਿੰਘ ਸਿਰਸਾ, ਜਨਮੇਜਾ ਸਿੰਘ ਜੌਹਲੀ ਨੇ ਹਸਨਪੁਰੀ ਦੇ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪੰਜਾਬੀ ਗੀਤਕਾਰੀ ਅਤੇ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਦੀ ਰੀਤ ਵਿਚ ਗੀਤ ਲਿਖਣ ਵਾਲਾ ਹਸਨਪੁੀਰ ਸਾਡੇ ਆਮ ਪੰਜਾਬੀ ਗੀਤਕਾਰਾਂ ਦੇ ਮੁਕਾਬਲੇ ਰਾਜਸੀ ਅਤੇ ਸਮਾਜਕ ਤੌਰ `ਤੇ ਬੇਹੱਦ ਚੇਂਤੰਨ ਸੀ ਉਹ ਗੀਤਾਂ ਦੇ ਸਮਾਜ `ਤੇ ਪੈਣ ਵਾਲੇ ਚੰਗੇ ਮਾੜੇ ਪ੍ਰਭਾਵਾਂ ਨੂੰ ਸਮਝਦਿਆਂ ਸਹੀ ਸੇਧ ਦੇਣ ਵਾਲੇ ਅਤੇ ਸਮਾਜਕ ਬੁਰਾਈਆਂ `ਤੇ ਚੋਟ ਕਰਨ ਵਾਲੇ ਗੀਤ ਲਿਖਦਾ ਸੀ

ਹਸਨਪੁਰੀ ਦਾ ਇਸ ਦੁਨੀਆ ਤੋਂ ਤੁਰ ਜਾਣਾ ਮੇਰੇ ਲਈ ਵੱਡਾ ਸਦਮਾ ਹੈ ਉਹ ਇਕ ਦੋਸਤ ਹੀ ਨਹੀਂ ਇਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਸਨ ਉਨ੍ਹਾਂ ਵੱਲੋਂ ਲਿਖੇ ਸ਼ਬਦ ਗੀਤ ਬਣ ਕੇ ਅਮਰ ਹੋ ਗਏ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ `ਤੇ ਆਮ ਸੁਣਨ ਨੂੰ ਮਿਲਦੇ ਹਨ ਹਸਨਪੁਰੀ ਦਾ ਇਸ ਦੁਨੀਆ ਤੋਂ ਤੁਰ ਜਾਣਾ ਪੰਜਾਬੀ ਸਾਹਿਤ ਲਈ ਸਭ ਤੋਂ ਵੱਡਾ ਘਾਟਾ ਹੈ

-ਧਰਮਿੰਦਰ, ਅਦਾਕਾਰ ਮੁੰਬਈ

ਇੰਦਰਜੀਤ ਹਸਨਪੁਰੀ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਇੰਦਰਜੀਤ ਹਸਨਪੁਰੀ ਦਾ ਇਸ ਦੁਨੀਆ ਤੋਂ ਤੁਰ ਜਾਣ ਨਾਲ ਸਾਹਿਤ ਜਗਤ ਨੂੰ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ

-ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ

ਪੰਜਾਬੀ ਸਾਹਿਤਕਾਰ ਦੇ ਸਫ਼ਰ ਵਿਚ ਨੰਦ ਲਾਲ ਨੂਰਪੁਰੀ ਤੋਂ ਬਾਅਦ ਇੰਦਰਜੀਤ ਹਸਨਪੁਰੀ ਦੂਜਾ ਵੱਡਾ ਨਾਂ ਹੈ ਮਰਨਾ ਤਾਂ ਹਰ ਇਕ ਨੇ ਹੈ, ਪਰ ਹਸਨਪੁਰੀ ਦਾ ਇਸ ਦੁਨੀਆ ਤੋਂ ਤੁਰ ਜਾਣਾ ਪੰਜਾਬੀ ਕਲਚਰ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ

-ਦੇਵ ਥਰੀਕੇਵਾਲਾ, ਪ੍ਰਸਿੱਧ ਸਾਹਿਤਕਾਰ

ਪੰਜਾਬੀ ਸੰਗੀਤ ਨੂੰ ਦਿੱਤੀ ਨਵੀਂ ਪਛਾਣ

ਕੌਣ ਕਹਿੰਦਾ ਹੈ ਕਿ ਇੰਦਰਜੀਤ ਹਸਨਪੁਰੀ ਦਾ ਦਿਹਾਂਤ ਹੋ ਗਿਆ ਹੈ, ਕੀ ਅਜਿਹੇ ਲੋਕ ਵੀ ਕਦੇ ਮਰਦੇ ਹਨ, ਜਿਨ੍ਹਾਂ ਨੇ ਲੋਕ ਗੀਤ ਵਰਗੀਆਂ ਰਚਨਾਵਾਂ ਦੀ ਰਚਨਾ ਕੀਤੀ ਹੋਵੇ ਉਹ ਤਾਂ ਅਮਰ ਹੋ ਗਏ, ਬਿਲਕੁਲ ਲੋਕ ਗੀਤਾਂ ਦੀ ਤਰ੍ਹਾਂ ਇੰਦਰਜੀਤ ਹਸਨਪੁਰੀ ਪੰਜਾਬੀ ਸੰਗੀਤ ਅਤੇ ਅਦਬੀ ਦੁਨੀਆ ਦਾ ਇਕ ਅਜਿਹਾ ਤਾਰਾ ਸੀ ਜਿਥੇ ਉਨ੍ਹਾਂ ਦੀ ਕਲਮ ਹਰ ਵਾਰ ਇਕ ਨਵੀਂ ਉਚਾਈ ਛੂੰਹਦੀ ਹੈ ਤੇ ਕਲਪਨਾ ਇਕ ਅੰਤਹੀਣ ਉਡਾਣ ਭਰਦੀ ਹੈ ਅਜਿਹਾ ਕਿਹੜਾ ਪੰਜਾਬੀ ਹੈ ਜਿਸ ਨੇ, ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ ਗੜਬਾ ਲੈ ਦੇ ਚਾਂਦੀ ਦਾ, ਗੀਤ ਨਾ ਸੁਣਿਆ ਹੋਵੇ ਫਿਲਮ ਮਨ ਜੀਤੇ ਜੱਗ ਜੀਤ ` ਗਾਈ ਕਵਾਲੀ, ਰੱਬ ਨੂੰ ਮਨਾਉਣਾ ਕੋਈ ਔਖਾ ਨਹੀਂ ਜਹਾਨ ਵਿਚ,  ਯਾਰ ਨੂੰ ਮਨਾਵੇਂ ਤੈਨੂੰ ਤਾਂ ਮੰਨੀਏ ਜਾਂ ਗੋਰੇ ਰੰਗ ਨੇ ਸਦਾ ਨਹੀਂ ਰਹਿਣਾ ਭਰ ਭਰ ਵੰਡ ਮੁੱਠੀਆਂ ਅਤੇ ਬੋਤਾ ਹੌਲੀ ਤੋਰ ਮਿੱਤਰਾ ਵੇ ਮੇਰਾ ਨਰਮ ਕਾਲਜਾ ਧੜਕੇ, ਇਹ ਉਹ ਗੀਤ ਹਨ ਜੋ ਹਰ ਪੰਜਾਬੀ ਦੀ ਜ਼ੁਬਾਨ `ਤੇ ਦਹਾਕਿਆਂ ਤੋਂ ਸੁਣੇ ਜਾ ਰਹੇ ਹਨ ਇਨ੍ਹਾਂ ਗੀਤਾਂ ਨੂੰ ਸੁਣਦਿਆਂ ਉਸ ਇੰਦਰਜੀਤ ਹਸਨਪੁਰੀ ਦਾ ਗੰਭੀਰ ਚਿਹਰਾ ਇਕਦਮ ਅੱਖਾਂ ਸਾਹਮਣੇ ਜਾਂਦਾ ਹੈ ਜੋ ਪੰਜਾਬੀ ਸੱਭਿਆਚਾਰ ਨੂੰ ਆਸਮਾਨ ਦੀਆਂ ਉਚਾਈਆਂ ਤੱਕ ਲੈ ਗਿਆ ਅਤੇ ਜਿਸ ਨੇ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰੀ ਪਛਾਣ ਦਿੱਤੀ ਮੁਹੰਮਦ ਰਫ਼ੀ, ਆਸ਼ਾ ਭੋਸਲੇ, ਮਨਾ ਡੇ, ਸੁਰਿੰਦਰ ਸ਼ਿੰਦਾ, ਜਗਜੀਤ ਸਿੰਘ, ਚਿਤਰਾ ਸਿੰਘ, ਚਰਨਜੀਤ ਚੰਨੀ, ਮਲਕੀਤ ਸਿੰਘ, ਅਜਿਹਾ ਕਿਹੜਾ ਗਾਇਕ ਹੈ ਜਿਸ ਨੇ ਇੰਦਰਜੀਤ ਹਸਨਪੁਰੀ ਦੀ ਗੀਤ ਨਹੀਂ ਗਾਇਆ  ਉਹ ਜਿੰਨੀ ਸ਼ਿੱਦਤ ਨਾਲ ਲਿਖਦੇ ਸਨ, ਗਾਇਕ ਓਨੀ ਹੀ ਸੰਜੀਦਗੀ ਨਾਲ ਉਸ ਨੂੰ ਸੁਰਾਂ ਵਿਚ ਢਾਲਦੇ  ਫਿਲਮੀ ਕੈਰੀਅਰ ਵਿਚ ਉਹ ਇਕ ਗੀਤਕਾਰ ਹੀ ਨਹੀਂ, ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਰਹੇ

ਉਨ੍ਹਾਂ ਦਾ ਪਹਿਲਾ ਕਵਿਤਾ ਸੰਗ੍ਰਹਿ ਔਸੀਆਂ-1959 ਵਿਚ ਛਪਿਆ, ਉਸ ਤੋਂ ਬਾਅਦ ਰੂਪ ਤੇਰਾ ਰੱਬ ਵਰਗਾ, ਜਿੰਦਗੀ ਦੇ ਗੀਤ, ਗੀਤ ਮੇਰੇ ਮੀਤ, ਕਿੱਥੇ ਗਏ ਓਹ ਦਿਨ, ਇਕ ਤੋਂ ਬਾਅਦ ਇਕ ਕਾਵਿ ਰੂਪ ਦੇਖਣ ਨੂੰ ਮਿਲਿਆ ਫਿਲਮ ਸਟਾਰ ਧਰਮਿੰਦਰ ਨੇ ਉਨ੍ਹਾਂ ਦੀ ਕਿਤਾਬ ਦਸਮ ਗ੍ਰੰਥ ਨੂੰ ਰਿਲੀਜ਼ ਕਰਦੇ ਸਮੇਂ ਕਿਹਾ ਸੀ ਕਿ ਹਸਨਪੁਰੀ ਇਕ ਗੀਤਕਾਰ ਹੀ ਨਹੀਂ, ਇਕ ਸਮਾਜ ਸੁਧਾਰਕ ਵੀ ਹੈ

ਜਿਨ੍ਹਾਂ ਪੰਜਾਬੀ ਫਿਲਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਪ੍ਰਸਿੱਧੀ ਮਿਲੀ ਉਨ੍ਹਾਂ ਵਿਚੋਂ ਜ਼ਿਆਦਾਤਰ ਇੰਦਰਜੀਤ ਹਸਨਪੁਰੀ ਦੀਆਂ ਹੀ ਸਨ ਤੇਰੀ ਮੇਰੀ ਇਕ ਜਿੰਦੜੀ, ਦਾਜ, ਸੁਖੀ ਪਰਿਵਾਰ, ਮਨ ਜੀਤੇ ਜੱਗ ਜੀਤ, ਦੁੱਖ ਭੰਜਨ ਤੇਰਾ ਨਾਮ, ਲੌਂਗ ਦਾ ਲਿਸ਼ਕਾਰਾ ਅਤੇ ਹਿੰਦੀ ਵਿਚ ਦਹੇਜ, ਸੰਗਰਾਮ ਅਤੇ ਵਕਤ ਕੇ ਸਹਿਜ਼ਾਦੇ ਆਦਿ ਫਿਲਮਾਂ ਉਨ੍ਹਾਂ ਨੇ ਬਣਾਈਆਂ ਜਿਥੋਂ ਤੱਕ ਐਵਾਰਡਾਂ ਦਾ ਸਵਾਲ ਹੈ, ਉਨ੍ਹਾਂ ਦੀ ਝੋਲੀ ਵਿਚ ਇੰਨੇ ਐਵਾਰਡ ਹਨ ਜਿਸ `ਤੇ ਇਕ ਕਾਫ਼ੀ ਚੰਗਾ ਸਾਹਿਤ ਲਿਖਿਆ ਜਾ ਸਕਦਾ ਹੈ

ਹਸਨਪੁਰੀ ਦਾ ਜਦੋਂ 20 ਅਗਸਤ 1932 ਨੂੰ ਜਨਮ ਹੋਇਆ ਤਾਂ ਉਸ ਦੇ ਪਿਤਾ ਦਾ ਦਿੱਲੀ ਵਿਚ ਬਿਲਡਿੰਗ ਕੰਸਟਰੱਕਸ਼ਨ ਦਾ ਬਿਜ਼ਨਸ ਸੀ ਤੇ ਉਹ ਦਿੱਲੀ ਵਿਚ ਹੀ ਪੜ੍ਹਦੇ ਸਨ ਪ੍ਰੰਤੂ 1947 ਵਿਚ ਭੜਕੇ ਦੰਗਿਆਂ ਵਿਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਸਭ ਕੁਝ ਛੱਡ ਕੇ ਲੁਧਿਆਣੇ ਦੇ ਨੇੜੇ ਆਪਣੇ ਪਿੰਡ ਹਸਨਪੁਰ ਗਏ ਅਤੇ ਬਾਕੀ ਦੀ ਪੜ੍ਹਾਈ ਏਥੇ ਹੀ ਪੂਰੀ ਕੀਤੀ ਰੋਜ਼ੀ ਰੋਟੀ ਚਲਾਉਣ ਲਈ ਉਹ ਸਾਈਨ ਬੋਰਡ ਪੇਂਟ ਕਰਨ ਲੱਗੇ ਸਕੂਲ ਵਿਚ ਖੁਦ ਦੇ ਲਿਖੇ ਗੀਤ ਗਾਉਂਦੇ ਸਨ ਤਾਂ ਅਧਿਆਪਕ ਵੀ ਪਿਆਰ ਕਰਨ ਲੱਗੇ ਵਾਲੀਵੁੱਡ ਵਿਚ ਇਕ ਵਾਰ ਸਥਾਪਤ ਹੋ ਜਾਣ ਤੋਂ ਬਾਅਦ ਦੁਬਾਰਾ ਘਰ ਵਾਪਸ ਗਏ ਛੋਟੀ ਜਿਹੀ ਬਿਮਾਰੀ ਤੋਂ ਬਾਅਦ 8 ਅਕਤੂਬਰ ਨੂੰ ਉਹ ਸਾਡੇ ਤੋਂ ਸਦਾ ਲਈ...

ਅਮਰਜੀਤ ਸਿੰਘ

14 ਅਕਤੂਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas