BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪ੍ਰੋ.ਹਰਿੰਦਰ ਸਿੰਘ ਮਹਿਬੂਬ ਦੀ ਸਿੱਖ ਪੰਥ ਨੂੰ ਮਹਾਨ ਦੇਣ ਦੀ ਭਰਵੀਂ ਸ਼ਲਾਘਾ
ਮਰਹੂਮ ਸ਼ਾਇਰ ਤੇ ਸਿੱਖ ਚਿੰਤਕ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸਮਾਰੋਹ
ਬਲਵਿੰਦਰਪਾਲ ਸਿੰਘ ਖ਼ਾਲਸਾ

ਫ਼ਰੀਮਾਂਟ: ਦਰਵੇਸ਼ ਚਿੰਤਕ ਪ੍ਰੋ: ਹਰਿੰਦਰ ਸਿੰਘ ਮਹਿਬੂਬ ਕੁਝ ਹਫ਼ਤੇ ਪਹਿਲਾਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਸ ਨਾਲ ਖਾਲਸਾ ਪੰਥ ਦੇ ਰਾਜਨੀਤਕ, ਧਾਰਮਿਕ ਤੇ ਸਾਹਿਤਕ ਹਲਕਿਆਂ ਵਿਚ ਸੋਗ ਤੇ ਵੈਰਾਗ ਦੀ ਲਹਿਰ ਪੈਦਾ ਹੋ ਗਈ ਸੀ ਮਹਿਬੂਬ ਦੁਆਰਾ ਲਿਖ਼ੀਆਂ ਕਿਤਾਬਾਂ ਵਿਚ ਸਿੱਖ ਧਰਮ ਤੇ ਸਿੱਖ ਫ਼ਲਸਫ਼ੇ ਬਾਰੇ ਜੋ ਵਿਲੱਖਣ ਜਾਣਕਾਰੀ ਤੇ ਨਿਆਰੀ ਰੂਹ ਪੇਸ਼ ਕੀਤੀ ਗਈ ਹੈ, ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਗੁਰਦੁਆਰਾ ਸਾਹਿਬ ੂਫ਼ਰੀਮਾਂਟ ਦੀ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ, ਸਿੱਖ ਯੂਥ ਆਫ਼ ਅਮਰੀਕਾ ਤੇ ਹੋਰ ਜਥੇਬੰਦੀਆਂ ਨੇ ਮਿਲਕੇ ਇਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਿਸ ਵਿਚ ਆਖੰਡ ਪਾਠ ਰਖੇ ਗਏ ਤੇ ਐਤਵਾਰ ਨੂੰ ਭੋਗ ਪਾਏ ਗਏ ਉਪਰੰਤ ਕਥਾ, ਕੀਰਤਨ ਤੇ ਕਵੀਸ਼ਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ

ਕਥਾ ਦੇ ਰੂਪ ਵਿਚ ਡਾ: ਇੰਦਰਜੀਤ ਸਿੰਘ ਬਾਸੂ ਨੇ ਮਰਹੂਮ ਪੰਥਕ ਪੰਜਾਬੀ ਸ਼ਾਇਰ ਤੇ ਦਰਵੇਸ਼ ਸਿੱਖ ਚਿੰਤਕ ਨੂੰ ਨਿਰਾਲੇ ਅੰਦਾਜ਼ `ਚ ਪੇਸ਼ ਕਰਦਿਆਂ, ਮਹਿਬੂਬ ਦੀ ਖਾਲਸਾ ਪੰਥ ਨੂੰ ਦੇਣ ਬਾਰੇ ਵੀਚਾਰ ਪੇਸ਼ ਕੀਤੇ ਸੰਗਤ ਨੂੰ ਵਿਸਥਾਰ ਨਾਲ ਮਹਿਬੂਬ ਦੇ ਜੀਵਨ ਤੇ ਲੇਖਣੀ ਬਾਰੇ ਕਈ ਪੱਖਾਂ ਤੋਂ ਜਾਣਕਾਰੀ ਦਿੱਤੀ ਗਈ ਉਪਰੰਤ ਖ਼ਾਲਿਸਤਾਨ ਦੇ ਸ਼ਹੀਦ ਪ੍ਰਵਾਰਾਂ ਵੱਲੋਂ ਮਹਿਬੂਬ ਨਾਲ ਨਿੱਜੀ ਸੰਪਰਕ ਵਿਚ ਰਹੇ ਬਲਵਿੰਦਰਪਾਲ ਸਿੰਘ ਖ਼ਾਲਸਾ ਨੇ ਮਹਿਬੂਬ ਦੀਆਂ ਅਮਰ ਕਿਤਾਬਾਂ ਵਿੱਚੋਂ ਬਹੁਤ ਹੀ ਕੀਮਤੀ ਲਫ਼ਜਾਂ ਵਾਲੀਆਂ ਸਿਧਾਂਤਕ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਅਤੇ ਸੰਗਤ ਨੂੰ ਜ਼ੋਰ ਦੇ ਕੇ ਬੇਨਤੀ ਰੂਪ ਵਿਚ ਕਿਹਾ ਕਿ ਸਾਰੀ ਸੰਗਤ ਨੂੰ ਫ਼ੱਕਰ ਕਿਸਮ ਦੇ ਅਲਬੇਲੇ ਵਿਦਵਾਨ ਤੇ ਸਿੱਖ ਦੂਰ ਅੰਦੇਸ਼ ਲੇਖਕ ਹਰਿੰਦਰ ਸਿੰਘ ਮਹਿਬੂਬ ਦੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਮਹਿਬੂਬ ਦੁਆਰਾ ਰਚਿਤ ਕਿਤਾਬਾਂ ਹਨ : 1. ਸਹਿਜੇ ਰਚਿਓ ਖ਼ਾਲਸਾ  2. ਝਨਾਂ ਦੀ ਰਾਤ  3. ਇਲਾਹੀ ਨਦਰ ਦੇ ਪੈਂਡੇ  (ਗੁਰੂ ਨਾਨਕ ਸਾਹਿਬ) 4. ਇਲਾਹੀ ਨਦਰ ਦੇ ਪੈਂਡੇ  (ਪੈਗ਼ੰਬਰਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ)

ਇਸ ਤੋਂ ਬਾਅਦ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਹੁਰਾਂ ਨੇ ਮਹਿਬੂਬ ਬਾਰੇ ਆਪਣੇ ਨਿੱਜੀ ਸਾਂਝ ਭਰਪੂਰ ਸੰਬਧਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਚੁਨਣ ਲਈ ਮਹਿਬੂਬ ਨੂੰ ਜੱਜ ਚੁਣਿਆ ਗਿਆ ਤੇ ਉਨ੍ਹਾਂ ਇਹ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਈ ਇਸ ਤੋਂ ਪਹਿਲਾਂ ਖਾਲਸਾ ਪੰਥ ਦੀ ਤੀਜੀ ਸਾਜਨਾ ਸ਼ਤਾਬਦੀ ਵਿਚ ਨਿਆਰੇ ਖਾਲਸੇ ਦੀ ਪ੍ਰਤਿਭਾ ਨੂੰ ਅੱਡਰੇ ਢੰਗ ਨਾਲ ਪੇਸ਼ ਕਰਦੀ ਨੂੰ ਕਿਤਾਬ ਚੁਨਣ ਲਈ ਜੱਜ ਚੁਣਿਆ ਗਿਆ ਜਿਸ ਵਾਸਤੇ ਇਕ ਲੱਖ ਰੁਪਏ ਇਨਾਮ ਰਖਿਆ ਗਿਆ ਸੀ, ਤੇ ਇਸ ਵਡੇ ਕੰਮ ਲਈ ਵੀ ਮਹਿਬੂਬ ਸਾਹਿਬ ਨੇ ਆਪਣੀਆਂ ਸੇਵਾਵਾਂ ਸਤਿਕਾਰ ਨਾਲ ਨਿਭਾਈਆਂ

ਖ਼ਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫ਼ਰੀਮਾਂਟ ਦੀ ਸੁਪਰੀਮ ਕੌਂਸਲ ਦੇ ਸੀਨੀਅਰ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਮਹਿਬੂਬ ਸਾਹਿਬ ਅਤੇ ਉਨਾਂ ਦੀਆਂ ਲਿਖ਼ੀਆਂ ਕਿਤਾਬਾਂ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਹਿਬੂਬ ਵਰਗੇ ਮਹਾਨ ਲੇਖਕ ਦੇ ਵਿਛੜਨ ਨਾਲ ਸਾਡੀ ਕੌਮ ਨੂੰ ਬਹੁਤ ਘਾਟਾ ਪਿਆ ਹੈ ਕਿਉਂਕਿ ਹਾਲੇ ਵੀ ਉਹ ਗੁਰੂ ਸਾਹਿਬਾਨ ਬਾਰੇ ਲਿਖ ਰਹੇ ਸਨ ਤੇ ਉਹ ਲਿਖ਼ਤ ਸਦਾ ਲਈ ਅਧੂਰੀ ਰਹਿ ਗਈ

ਯੂਨਾਈਟਡ ਸਿੱਖਸ ਦੇ ਆਗੂ ਭਾਈ ਕੁਲਦੀਪ ਸਿੰਘ, ਜੋ ਸਿੱਖ ਮਨੁੱਖੀ ਅਧਿਕਾਰਾਂ ਤੇ ਸਿੱਖ ਐਡਵੋਕੇਸੀ ਲਈ ਕੰਮ ਕਰਦੇ ਹਨ ਨੇ ਵੀ ਮਹਿਬੂਬ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਅਜਿਹੇ ਉਚ ਕੋਟੀ ਦੇ ਲਿਖਾਰੀਆਂ ਦੇ ਜਾਣ ਨਾਲ ਬੜੇ ਘਾਟੇ ਪੈਂਦੇ ਹਨ ਕਿਉਂਕਿ ਅਜਿਹੇ ਲੇਖਕਾਂ ਦਾ ਕੋਈ ਬਦਲ ਨਹੀਂ ਹੁੰਦਾ ਤੇ ਵਰ੍ਹਿਆਂ ਬਾਦ ਹੀ ਅਜਿਹੇ ਡੂੰਘੇ ਤੇ ਗੁਰਬਾਣੀ ਚਿੰਤਨ ਵਾਲੇ ਲੇਖਕ ਕੌਮ ਨੂੰ ਮਿਲਦੇ ਹਨ

ਚਿੱਠੀ ਸਿੰਘਪੁਰਾਂ ਜੰਮੂ ਕਸ਼ਮੀਰ ਤੋਂ ਆਏ ਸ.ਤੇਜਾ ਸਿੰਘ ਨੇ ਵੀ ਮਹਿਬੂਬ ਸਾਹਿਬ ਦੀ ਦੇਣ ਦਾ ਵਡਾ ਜ਼ਿਕਰ ਕੀਤਾ ਸਕੱਤਰ ਭਾਈ ਸਤਨਾਮ ਸਿੰਘ ਖਾਲਸਾ ਨੇ ਪੂਰੇ ਸਮਾਗਮ ਦੌਰਾਨ ਮਹਿਬੂਬ ਦੀ ਸਿੱਖ ਕੌਮ ਨੂੰ ਗ਼ਜ਼ਲਾਂ, ਕਵਿਤਾਵਾਂ ਤੇ ਵਡੇ ਲੇਖਾਂ ਰਾਹੀਂ ਦਿੱਤੀ ਦੇਣ ਬਾਰੇ ਲਗਾਤਾਰ ਜਾਣਕਾਰੀ ਦਿਤੀ ਗਈ ਖਾਸ ਤੌਰ ਤੇ ਸਿੱਖ ਸ਼ਹੀਦਾਂ ਬਾਰੇ ਉਨਾਂ ਦੀ ਡੂੰਘੀ ਕਵਿਤਾ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਸੰਤ ਜਰਨੈਲ ਸਿੰਘ ਜੀ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਹੀਦ ਭਾਈ ਬੇਅੰਤ ਸਿੰਘ ਤੇ ਖਾਸ ਤੌਰ ਤੇ ਇੰਦਰਾ ਗਾਂਧੀ ਦਾ ਸਰਾਲ ਦੇ ਰੂਪ ਵਿਚ ਜ਼ਿਕਰ ਹੈ ਸੰਗਤ ਨੇ ਬੇਹੱਦ ਧਿਆਨ ਨਾਲ ਉਦਾਸੀ ਭਰੇ ਮਾਹੌਲ ਵਿਚ ਇਸ ਸਰਧਾਂਜਲੀ ਸਮਾਗਮ ਨੂੰ ਵੇਖਿਆ ਤੇ ਸੁਣਿਆ ਤੇ ਮਹਿਸੂਸ ਕੀਤਾ

14 ਅਪ੍ਰੈਲ 2010
 

Bookmark with

Reddit    Yahoo     Furl    Delicious

Name

Subject

Comment

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas