|
ਟੈਲੀ ਫਿਲਮ
‘ਗੁਰੂ
ਮਾਨਿਓਂ
ਗ੍ਰੰਥ’
ਦੀ
ਸ਼ੂਟਿੰਗ ਫਰੀਮਾਂਟ ਤੇ ਐਲ ਸੋਬਰਾਂਟੇ ਗੁਰਦੁਆਰਿਆਂ
ਵਿਚ
ਸਫ਼ਲਤਾ ਨਾਲ ਹੋਈ
ਬਿਊਰੋ ਨਿਊਜ਼
ਫਰੀਮੌਂਟ:
ਅਮਰੀਕਾ ਦੇ ਪ੍ਰਸਿੱਧ ਸਿੱਖ ਵਕੀਲ ਜਸਪ੍ਰੀਤ
ਸਿੰਘ ਅਟਾਰਨੀ ਐਟ ਲਾਅ ਵੱਲੋਂ ਬਣਾਈ ਜਾ ਰਹੀ ਟੈਲੀ ਫਿਲਮ
‘ਗੁਰੂ
ਮਾਨਿਓਂ
ਗ੍ਰੰਥ’
ਦੀ ਸ਼ੂਟਿੰਗ ਕੈਲੀਫੋਰਨੀਆ
ਦੇ ਫਰੀਮਾਂਟ ਅਤੇ ਐਲ ਸੋਬਰਾਂਟੋ ਗੁਰਦੁਆਰਿਆਂ
ਵਿਖੇ
ਬੜੀ
ਹੀ ਸਫ਼ਲਤਾ
ਨਾਲ
ਕੀਤੀ
ਗਈ।
ਫਰੀਮਾਂਟ ਗੁਰੂ ਘਰ ਵਿਖੇ 5 ਜਨਵਰੀ ਨੂੰ
ਗੁਰੂ
ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਸਤਵ ਦੇ ਸਬੰਧ ਵਿਚ ਕੱਢੀ ਗਈ ਪ੍ਰਭਾਤ
ਫੇਰੀ
ਦੌਰਾਨ ਫਿਲਮ ਦੀ ਸ਼ੂਟਿੰਗ
ਕੀਤੀ ਗਈ।
ਐਲ ਸੋਬਰਾਂਟੋ
ਗੁਰਦੁਆਰੇ
ਵਿਖੇ ਸ਼ੂਟਿੰਗ ਐਤਵਾਰ 10 ਜਨਵਰੀ
ਵਾਲੇ ਦਿਨ ਭਰੂਣ ਹੱਤਿਆ ਵਿਰੁਧ ਕੀਤੇ ਗਏ ਸਮਾਗਮ ਦੌਰਾਨ ਕੀਤੀ ਗਈ।
ਇਸ ਸਮਾਗਮ ਦਾ ਪ੍ਰਬੰਧ ਦਲ ਖਾਲਸਾ ਦੇ ਭਾਈ ਪਰਮਜੀਤ
ਸਿੰਘ ਦਾਖਾ ਦੁਆਰਾ ਕੀਤਾ ਗਿਆ ਸੀ।
ਗੁਰੂ ਮਾਨਿਓਂ
ਗ੍ਰੰਥ ਫਿਲਮ ਦੀ ਸ਼ੂਟਿੰਗ ਆਖ਼ਰੀ
ਪੜਾਅ
`ਤੇ
ਹੈ
ਅਤੇ
ਫਿਲਮ ਅਪ੍ਰੈਲ ਵਿਚ ਰਿਲੀਜ਼ ਕਰ ਦਿੱਤੀ ਜਾਵੇਗੀ।
ਇਸ ਫਿਲਮ ਵਿਚ ਜਿਹੜੇ ਕਲਾਕਾਰਾਂ ਨੇ
ਮੁੱਖ ਭੂਮਿਕਾ
ਨਿਭਾਈ ਹੈ,
ਉਨ੍ਹਾਂ ਵਿਚ ਸੁਪਰ ਸਟਾਰ ਧਰਮਿੰਦਰ,
ਵਿਕਰਮ ਪਾਸੀ,
ਬਲਜੀਵਨ,
ਇੰਦਰਜੀਤ ਬੱਲੂ,
ਸੋਨੀਆ ਮਾਨ,
ਪ੍ਰਦੀਪ ਬਾਤਿਸ਼,
ਨਰਿੰਦਰ ਪਾਲ ਸਿੰਘ ਹੁੰਦਲ,
ਸੁਰਿੰਦਰ ਸਿੰਘ,
ਕੁਲਦੀਪ ਸਿੰਘ,
ਸੁਰਮੁੱਖ ਸਿੰਘ ਭੁੱਲਰ,
ਜੋਗਿੰਦਰ ਸਿੰਘ,
ਪੌਪੀ,
ਹਰਮੇਸ਼ ਸਿੱਧੂ,
ਜਸਵਿੰਦਰ
ਬਾਵਾ,
ਮਾਲਾ ਸੇਠੀ,
ਡਿੰਪਲ,
ਦਰਸ਼ਨ ਸਿੰਘ ਕਹਿਲ ਅਤੇ ਗੁਰਬੀਰ
ਸਿੰਘ ਰਿਆੜ ਸ਼ਾਮਲ ਹਨ
।
ਇਸੇ ਦੌਰਨ ਫਿਲਮ ਸਟਾਰਾਂ ਧਰਮਿੰਦਰ ਅਤੇ ਸੰਨੀ ਦਿਓਲ ਨੇ ਆਪਣੇ ਕਰੀਬੀ ਸਾਥੀ ਅਤੇ
ਕਾਨੂੰਨੀ ਸਲਾਹਕਾਰ ਜਸਪ੍ਰੀਤ ਸਿੰਘ ਰਾਹੀਂ ਸਮੂਹ ਪੰਜਾਬੀਆਂ
ਨੂੰ
ਨਵੇਂ ਸਾਲ ਅਤੇ ਗੁਰੂ
ਗੋਬਿੰਦ
ਸਿੰਘ ਮਹਾਰਾਜ
ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ
ਹੈ।
13
ਜਨਵਰੀ
2010 |