BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਇੱਕ ਹੋਰ ਭਾਰਤੀ ਨਸਲੀ ਹਮਲੇ ਦਾ ਸ਼ਿਕਾਰ
ਗੋਰਿਆਂ ਨੇ 29 ਸਾਲਾ ਜਸਪ੍ਰੀਤ ਸਿੰਘ ਉੱਤੇ ਤੇਜ਼ਾਬ ਸੁਟਿਆ
ਤੇਜਸਦੀਪ ਸਿੰਘ ਅਜਨੌਦਾ

ਮੈਲਬਰਨ: ਹਰਿਆਣਾ ਦੇ ਜ਼ਿਲ੍ਹਾ ਯਮੁਾਨਗਰ ਲਾਗਲੇ ਪਿੰਡ ਨਾਗਲਾ ਤੋਂ ਵਿਆਹ ਕਰਵਾ ਕੇ ਸਪਾਊਜ਼ ਵੀਜੇ ਤੇ ਆਸਟਰੇਲੀਆ ਆਇਆ 29 ਸਾਲਾ ਜਸਪ੍ਰੀਤ ਸਿੰਘ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ ਉਤਰ ਵੱਲ ਪੈਂਦੇ ਅਸੈਂਡਨ ਇਲਾਕੇ `ਚ ਉਸ ਦੇ ਘਰ ਬਾਹਰ ਗੋਰਿਆਂ ਨੇ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਤੇ ਜਸਪ੍ਰੀਤ ਉੱਤੇ ਤਰਲ ਪਦਾਰਥ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਉਹ ਹਸਪਤਾਲ ਦਾਖ਼ਲ ਹੈ

ਮੈਲਬਰਨ ਦੇ ਐਲਫਰਡ ਹਸਪਤਾਲ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਜਸ੍ਰਪੀਤ ਦੇ ਨੇੜਲੇ ਸਾਥੀ ਵਿਕਾਸ ਅਨੁਸਾਰ ਪੁਲਿਸ ਵਲੋਂ ਇਸ ਘਟਨਾ ਨੁੰ ਖੁਦ ਪਰਿਵਾਰਕ ਮੈਂਬਰਾਂ ਵੱਲੋਂ ਇੰਸੋਰੈਂਸ ਹਾਸਲ ਕਰਨ ਲਈ ਕੀਤੀ ਸਾਜ਼ਿਸ਼ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਪਰ ਉਸ ਦੇ ਦੋਸਤ ਨੇ ਕਿਹਾ ਕਿ ਕੋਰੀਅਰ ਵੈਨ ਚਲਾਉਂਦੇ ਜਸਪ੍ਰੀਤ ਨੂੰ ਏਨੀ ਕੁ ਆਮਦਨ ਹੁੰਦੀ ਹੈ ਕਿ ਉਹ ਅਜਿਹੀ ਘਿਨਾਉਣੀ ਕਾਰਵਾਈ ਨਹੀਂ ਕਰ ਸਕਦਾ ਵਿਕਾਸ ਅਨੁਸਾਰ ਪੁਲਿਸ ਵਲੋਂ, ਮੀਡੀਏ ਨਾਲ ਗੱਲ ਕਰਨ ਤੋਂ ਵਰਜਿਆ ਗਿਆ ਹੈ ਉਧਰ ਗੁਆਂਢੀਆਂ ਵਲੋਂ ਦਰਜ ਬਿਆਨ ਅਨੁਸਾਰ ਉਹਨਾਂ ਕਿਸੇ ਲੜਾਈ ਦੀ ਆਵਾਜ਼ ਨਹੀਂ ਸੁਣੀ ਸਿਰਫ਼ ਕਾਰ `ਚੋਂ ਧਮਾਕੇ ਨੂੰ ਸੁਣਿਆ ਹੈ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਵਿਚ ਰੁਝੀ ਵਿਕਟੋਰੀਆ ਪੁਲਿਸ ਕਿਸੇ ਵੀ ਬਿਆਨ ਨੂੰ ਮੀਡੀਆ ਵਿਚ ਨਹੀਂ ਦੇ ਰਹੀ

ਪੁਲਿਸ ਨੂੰ ਦਰਜ ਬਿਆਨ ਵਿਚ ਜਸਪ੍ਰੀਤ ਅਨੁਸਾਰ ਜਨਮ ਦਿਨ ਪਾਰਟੀ ਤੋਂ ਮੁੜਦਿਆਂ ਆਪਣੀ ਪਤਨੀ ਪਰਮਜੀਤ ਨਾਲ ਗੱਡੀ ਵਿਚ ਗੇੜੇ ਲਾਉਣ ਲੱਗਾ ਤਕਰੀਬਨ ਸਵਾ ਦੋ ਵਜੇ ਸਵੇਰੇ ਪਾਰਕਿੰਗ ਵਿਚ ਗੱਡੀ ਲਾਉਂਦਿਆਂ ਚਾਰ ਗੋਰਿਆਂ ਨੇ ਉਸ ਦੀ ਗੱਡੀ ਸਾੜ ਦਿੱਤ ਤੇ ਉਸ ਤੇ ਵੀ ਤਰਲ ਪਦਾਰਥ ਸੁੱਟ ਦਿਤਾ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਹੁਣ ਤੱਕ ਦੀ ਇਸ ਇਲਾਕੇ ਵਿਚ ਅਜਿਹੇ ਹਮਲੇ ਦੀ ਪਹਿਲੀ ਘਟਨਾ ਹੈ, ਜਿਸ ਵਿਚ ਸਾੜਨ ਦੀ ਕੋਸ਼ਿਸ਼ ਹੋਈ ਹੋਵੇ

 

ਪਰਵਾਸੀਆਂ `ਤੇ ਹਮਲੇ ਸਹਿਣ ਨਹੀਂ ਕਰਾਂਗੇ : ਵਿਕਟੋਰੀਆ ਸਰਕਾਰ

ਜਸਪ੍ਰੀਤ ਸਿੰਘ ਦੇ ਮਾਮਲੇ `ਚ ਸਫਾਈ ਦਿੰਦਿਆਂ ਵਿਕਟੋਰੀਆ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਂਵਾਂ ਕਾਰਨ ਆਸਟਰੇਲੀਆ `ਚ ਪੜ੍ਹਣ, ਕੰਮ ਤੇ ਰਹਿਣ ਲਈ ਆਉਣ ਵਾਲੇ ਲੋਕਾਂ ਦੀ ਸੋਚ ਵਿਚ ਕੋਈ ਤਬਦੀਲੀ ਨਹੀਂ ਆਵੇਗੀ ਕਿ ਆਸਟਰੇਲੀਆ ਇਕ ਸੁਰੱਖਿਅਤ ਜਗ੍ਹਾ ਨਹੀਂ ਹੈ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਹੋਈ ਘਟਨਾ ਸਬੰਧੀ ਪੁਲਿਸ ਨੂੰ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ ਵਿਕਟੋਰੀਆ ਦੇ ਮੰਤਰੀ ਪੀਟਰ ਬੈਚਲਰ ਨੇ ਏ.ਬੀ.ਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਅਨਸਰ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਇਥੋਂ ਦਾ ਰਹਿਣ ਵਾਲਾ ਕੋਈ ਨਗਾਰਿਕ ਹੋਵੇ ਜਾਂ ਬਾਹਰੋਂ ਕਿਸੇ ਵੀ ਦੇਸ਼ ਤੋਂ ਆਇਆ ਹੋਇਆ ਕੋਈ ਵਿਅਕਤੀ ਹੋਵੇ, ਵਿਰੁੱਧ ਕਿਸੇ ਨੂੰ ਵੀ ਗਲਤ (ਹਮਲਾ) ਹਰਕਤ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀ ਭਾਰਤੀ ਨੌਜਵਾਨ `ਤੇ ਹੋਇਆ ਹਮਲਾ ਭਾਵੇਂ ਨਸਲੀ ਹੋਵੇ ਜਾਂ ਕਿਸੇ ਹੋਰ ਕਾਰਨ ਹੋਇਆ ਹੋਵੇ, ਇਹ ਸਾਡੀ ਕੌਮ ਨੂੰ ਖ਼ਤਮ ਕਰ ਦੇਵੇਗਾ

ਓਧਰ ਆਸਟਰੇਲੀਆ ਦੇ ਹਾਈ ਕਮਿਸ਼ਨਰ ਪੀਟਰ ਵਰਗੀਜ਼ ਨੇ ਸੀਐਨਐਨ ਆਈਬੀਐਨ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟਰੇਲੀਆਂ `ਚ ਭਾਰਤੀਆਂ ਤੋ ਹੋ ਰਹੇ ਲਗਾਤਾਰ ਹਮਲਿਆਂ ਕਾਰਨ ਭਾਰਤ `ਚ ਆਸਟਰੇਲੀਆ ਦੀ ਦਿੱਖ ਖ਼ਰਾਬ ਹੋਈ ਹੈ ਪਰ ਉਨ੍ਹਾਂ ਮਹਿਸੂਸ ਕੀਤਾ ਕਿ ਦੋਵਾਂ ਦੇਸ਼ਾਂ ਦੇ ਸੰਬੰਧਾਂ ` ਕੋਈ ਫ਼ਰਕ ਨਹੀਂ ਪਵੇਗਾ ਆਸਟਰੇਲੀਆ ਦੇ ਕਾਰਜਕਾਰੀ ਵਿਦੇਸ਼ ਮੰਤਰੀ ਸਾਈਮਨ ਕਰੀਨ ਨੇ ਕਿਹਾ ਕਿ ਅਸੀਂ ਬੀਤੇ ਕੱਲ੍ਹ ਹੋਏ ਭਾਰਤੀ ਨੌਜਵਾਨ `ਤੇ ਹਮਲੇ ਦੀ ਬਾਰੀਕੀ ਨਾਲ ਜਾਂਚ ਕਰਵਾ ਰਹੇ ਹਾਂ

 

13 ਜਨਵਰ 2010

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas