|
ਸਿੱਖ ਸਮਾਜ
ਫਿਰ
ਸੰਘਰਸ਼ ਦੇ ਮੂਡ
`ਚ
ਡੇਰਾ ਪੈਰੋਕਾਰ ਦੀ
ਹੱਤਿਆ ਮਗਰੋਂ
ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ
ਨੂੰ
ਲੈ ਕੇ ਸਿੱਖ ਜਥੇਬੰਦੀਆਂ ਨੇ ਸਖ਼ਤ ਸਟੈਂਡ ਲਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਠਿੰਡਾ:
ਮਾਨਸਾ ਜ਼ਿਲ੍ਹੇ
ਵਿਚ ਡੇਰਾ
ਪੈਰੋਕਾਰ ਦੇ ਕਤਲ ਦੇ ਮਾਮਲੇ
ਵਿਚ
ਪੁਲਿਸ
ਵੱਲੋਂ
ਚਾਰ
ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ
ਨੂੰ
ਲੈ ਕੇ ਸਿੱਖ ਜਥੇਬੰਦੀਆਂ
ਨੇ
ਸਖ਼ਤ ਸਟੈਂਡ ਲਿਆ ਹੈ।
ਹੁਣ ਤੱਕ ਭਾਵੇਂ
ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)
ਸਮੇਤ ਕੁਝ ਪੰਥਕ ਧਿਰਾਂ ਹੀ ਇਸ ਮਾਮਲੇ
`ਤੇ
ਇਕਜੁਟ
ਹੋਈਆਂ ਸਨ,
ਪਰ ਸ਼ੁੱਕਰਵਾਰ ਨੂੰ ਤਖਤ
ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਹੇਠ ਜਥੇਦਾਰ ਬਲਵੰਤ ਸਿੰਘ
ਨੰਦਗੜ੍ਹ ਵੱਲੋਂ ਇਸ ਮਾਮਲੇ ਸਬੰਧੀ
ਪਿੰਡ
ਜੀਦਾ
ਵਿਖੇ ਬੁਲਾਈ ਗਈ ਮੀਟਿੰਗ ਨੇ ਇਸ
ਮਾਮਲੇ ਨੂੰ ਨਵਾਂ
ਮੋੜ ਦੇ ਦਿੱਤਾ ਹੈ।
ਜਥੇਦਾਰ ਦੀ ਪ੍ਰਧਾਨਗੀ
ਹੇਠ ਇਸ ਪੂਰੇ
ਮਾਮਲੇ ਦੀ
ਜਾਂਚ ਕਰਨ ਅਤੇ ਡੇਰੇ ਦੇ ਖਿਲਾਫ਼ ਫਿਰ ਤੋਂ ਸੰਘਰਸ਼ ਕਰਨ ਲਈ
ਦੋ
ਕਮੇਟੀਆਂ
ਬਣਾਈਆਂ ਗਈਆਂ ਹਨ।
ਮੀਟਿੰਗ ਵਿਚ ਸੰਤ ਸਮਾਜ ਦੇ ਆਗੂ ਸੰਤ ਬਲਜੀਤ
ਸਿੰਘ ਦਾਦੂਵਾਲ,
ਸ੍ਰੋਮਣੀ ਅਕਾਲੀ ਦਲ
(ਪੰਚ
ਪ੍ਰਧਾਨੀ) ਦੇ ਮੁਖੀ
ਭਾਈ ਦਲਜੀਤ ਸਿੰਘ
ਬਿੱਟੂ,
ਆਲ ਇੰਡੀਆ
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ
ਕਰਨੈਲ ਸਿੰਘ ਪੀਰਮੁਹੰਮਦ ਤੇ ਹੋਰਨਾਂ ਆਗੂਆਂ ਨੇ ਹਿੱਸਾ ਲਿਆ।
ਸੰਤ
ਦਾਦੂਵਾਲ
ਨੇ
ਕਿਹਾ ਕਿ
ਸਿੰਘ
ਸਾਹਿਬਾਨਾਂ ਵੱਲੋਂ ਲਿਆ
ਗਿਆ
ਕੋਈ ਵੀ ਫੈਸਲਾ ਉਨ੍ਹਾਂ
ਨੂੰ ਮਨਜ਼ੂਰ ਹੈ।
ਤਖ਼ਤ
ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ
ਨੇ ਕਿਹਾ
ਕਿ
ਪੁਲਿਸ ਸਿੱਖਾਂ
ਖਿਲਾਫ਼ ਬੇਵਜ੍ਹਾ ਅਪਰਾਧਕ ਮਾਮਲੇ ਦਰਜ ਕਰ ਰਹੀ ਹੈ।
ਜਦੋਂ
ਕਿ ਗੜਬੜ ਫੈਲਾਉਣ
ਵਾਲੇ ਡੇਰਾ ਪੈਰੋਕਾਰਾਂ ਨੂੰ ਕੁਝ ਨਹੀਂ
ਕਿਹਾ ਜਾ ਰਿਹਾ।
ਉਨ੍ਹਾਂ
ਨੇ
ਗ੍ਰਿਫਤਾਰ
ਕੀਤੇ ਗਏ ਦੋਸ਼ੀਆਂ
ਨੂੰ
ਬੇਕਸੂਰ ਦੱਸਦਿਆਂ ਕਿਹਾ
ਕਿ ਇਸ ਦੀ
ਨਿਰਪੱਖ ਜਾਂਚ
ਹੋਣੀ ਚਾਹੀਦੀ
ਹੈ।
ਨਾਲ ਹੀ
ਉਨ੍ਹਾਂ ਸਿੱਖ ਸੰਗਤਾਂ ਦੀ ਇਕ ਕਮੇਟੀ ਬਣਾਉਣ
ਦਾ
ਵੀ ਐਲਾਨ ਕੀਤਾ ਜੋ ਇਸ ਮਾਮਲੇ ਦੀ ਆਪਣੇ
ਪੱਧਰ
`ਤੇ
ਜਾਂਚ ਕਰਕੇ ਸਾਰੇ
ਮਾਮਲੇ ਦੀ ਜਾਣਕਾਰੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ
ਦੇਵੇਗੀ।
ਮੀਟਿੰਗ ਵਿਚ
ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ
ਤਖਤਾਂ ਦੇ ਜਥੇਦਾਰਾਂ ਤੋਂ ਡੇਰਾ ਮੁਖੀ
ਗੁਰਮੀਤ ਰਾਮ ਰਹੀਮ ਦੇ ਖਿਲਾਫ਼
ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ
ਜ਼ਮੀਨੀ ਪੱਧਰ
`ਤੇ
ਕਾਰਵਾਈ ਕਰਨ ਦੀ ਮੰਗ ਕੀਤੀ।
ਦਮਦਮੀ ਟਕਸਾਲ ਦੇ ਮੁਖੀ ਬਾਬਾ
ਹਰਨਾਮ ਸਿੰਘ
ਧੁੰਮਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦਾ ਇਕ ਵਫ਼ਦ
12
ਅਗਸਤ ਤੋਂ ਪਹਿਲਾਂ ਪੰਜਾਂ
ਤਖਤਾਂ ਦੇ ਜਥੇਦਾਰਾਂ ਨੂੰ ਮਿਲੇਗਾ।
ਦੂਜੇ ਪਾਸੇ ਮੀਟਿੰਗ ਵਿਚ
ਡੇਰਾ ਪੈਰੋਕਾਰਾਂ ਖਿਲਾਫ਼ ਅੰਦੋਲਨ ਸ਼ੁਰੂ
ਕਰਨ ਦਾ ਐਲਾਨ ਕੀਤਾ ਗਿਆ।
ਇਸ ਵਿਚ ਸੰਤ ਸਮਾਜ ਦੇ ਮੁਖੀ ਸੰਤ ਬਲਜੀਤ ਸਿੰਘ
ਦਾਦੂਵਾਲ
ਨੇ
ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ
ਕਿ ਮਾਨਸਾ ਵਿਚ ਡੇਰਾ ਪੈਰੋਕਾਰ
ਲਿਲੀ
ਕੁਮਾਰ ਦੀ
ਹੱਤਿਆ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ
ਵੱਲੋਂ
ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ
ਦੀ ਰਿਹਾਈ ਅਤੇ ਸਿੰਘਾਂ
ਦੇ
ਘਰਾਂ ਵਿਚ
ਪੁਲਿਸ
ਵੱਲੋਂ
ਬਿਨਾਂ ਵਜ੍ਹਾ
ਛਾਪੇ ਮਾਰਨ ਦੀ ਕਾਰਵਾਈ ਦੇ ਖਿਲਾਫ਼ ਸਿੱਖ ਜਥੇਬੰਦੀਆਂ ਵੱਲੋਂ
ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ,
ਪਰ ਇਸ ਤੋਂ
ਪਹਿਲਾਂ ਹੀ ਸੰਤ ਸਮਾਜ ਦੇ ਆਗੂ ਅਤੇ ਪ੍ਰਚਾਰਕ ਸੰਤ ਬਲਜੀਤ ਸਿੰਘ
ਦਾਦੂਵਾਲ ਸਣੇ ਕੁਝ
ਸਿੱਖ ਕਾਰਕੁੰਨਾਂ
ਨੂੰ
ਹਿਰਾਸਤ ਵਿਚ ਲੈ ਲਿਆ ਸੀ।
ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਪੰਚ ਪ੍ਰਧਾਨੀ)
ਦੇ ਚੇਅਰਮੈਨ ਭਾਈ ਦਲਜੀਤ ਸਿੰਘ
ਬਿੱਟੂ ਅਤੇ ਉਨ੍ਹਾਂ
ਦੇ ਦੋ ਦਰਜਨ
ਦੇ
ਕਰੀਬ ਸਾਥੀਆਂ
ਨੂੰ
ਪੁਲਿਸ ਨੇ ਇਥੇ ਤਿਨਕੋਨੀ ਰੋਡ
`ਤੇ
ਸਥਿਤ ਗੁਰਦੁਆਰਾ ਸਾਹਿਬ ਵਿਖੇ ਘੇਰੀ
ਰੱਖਿਆ।
12
ਅਗਸਤ
2009
|