|
ਬਾਦਲ ਪਰਿਵਾਰ ਸਿਰਸਾ ਡੇਰੇ
`ਤੇ
ਮਿਹਰਬਾਨ
ਹਰਸਿਮਰਤ ਕੌਰ ਨੂੰ ਡੇਰਾ ਪੈਰੋਕਾਰਾਂ ਦੀ ਮਿਲੀ ਹਮਾਇਤ ਦਾ ਮੁੱਖ
ਤਾਰਿਆ
ਵਿਧਾਇਕ ਮੱਖਣ ਸਿੰਘ ਨੂੰ
ਤਬਦੀਲ ਕਰਕੇ ਹਰਮੰਦਰ ਸਿੰਘ ਜੱਸੀ ਨੂੰ
ਬਣਾਇਆ ਜ਼ਿਲ੍ਹਾ
ਭਾਸ਼ਾ
ਕਮੇਟੀ ਦਾ ਚੇਅਰਮੈਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਠਿੰਡਾ:
ਆਖ਼ਰ ਉਹ
ਕਹਿੜੀ ਮਜ਼ਬੂਰੀ ਹੈ,
ਜਿਸ ਦੇ ਕਾਰਨ ਕਾਂਗਰਸੀ ਵਿਧਾਇਕ ਮੱਖਣ ਸਿੰਘ
ਨੂੰ ਤਬਦੀਲ ਕਰਕੇ ਰਾਜ ਸਰਕਾਰ ਉਨ੍ਹਾਂ
ਦੀ
ਹੀ ਪਾਰਟੀ
ਦੇ
ਐਮਐਲਏ ਹਰਮੰਦਰ ਸਿੰਘ ਜੱਸੀ ਨੂੰ
ਜ਼ਿਲ੍ਹਾ
ਭਾਸ਼ਾ ਕਮੇਟੀ
ਦਾ
ਚੇਅਰਮੈਨ ਲਾਉਣਾ ਪੈ ਗਿਆ।
ਇਹ ਸਵਾਲ ਰਾਜਸੀ
ਹਲਕਿਆਂ ਵਿਚ ਦਿਲਚਸਪ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ
ਭਾਸ਼ਾ ਨੂੰ ਸਰਕਾਰੇ ਦਰਬਾਰੇ ਲਾਗੂ ਕਰਵਾਉਣ ਲਈ ਕੁਝ ਕੁ ਸਮਾਂ
ਪਹਿਲਾਂ
ਸੂਬਾਈ ਅਤੇ ਜ਼ਿਲ੍ਹਾ ਪੱਧਰ
`ਤੇ
ਰਾਜ ਸਰਕਾਰ ਨੇ ਕਮੇਟੀਆਂ ਦਾ ਗਠਨ
ਕੀਤਾ ਸੀ।
ਜ਼ਿਲ੍ਹਾ ਬਠਿੰਡਾ ਲਈ ਬਣਾਈ ਕਮੇਟੀ ਦਾ ਚੇਅਰਮੈਨ
ਪੱਕਾ
ਕਲਾਂ ਦੇ ਵਿਧਾਇਕ ਮੱਖਣ ਸਿੰਘ ਨੂੰ ਨਾਮਜ਼ਦ ਕੀਤਾ
ਸੀ,
ਜੋ ਨਾ ਸਿਰਫ਼
ਪੰਜਾਬੀਅਤ ਦੇ
ਸ਼ੌਦਾਈ,
ਬਲਕਿ ਉਚਪਾਏ ਦੇ ਸਾਹਿਤ ਰਚੇਤਾ
ਅਤੇ ਕਮਾਲ ਦੇ ਵਕਤਾ ਵੀ ਹਨ।
ਹੁਣ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ
ਸਿੱਖਿਆ ਸੈਲ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ.
12/54/08-2
ਸਿੱਖਿਆ
ਸੈਲ/1217
ਰਾਹੀਂ ਮੱਖਣ ਸਿੰਘ
ਦੀ
ਬਜਾਏ ਹਰਮੰਦਰ ਸਿੰਘ ਜੱਸੀ ਨੂੰ ਇਸ ਜ਼ਿਲ੍ਹਾ
ਪੱਧਰੀ ਕਮੇਟੀ
ਦਾ ਚੇਅਰਮੈਨ ਬਣਾ ਦਿੱਤਾ
ਗਿਆ
ਹੈ।
ਜ਼ਿਕਰ ਕਰਨਾ
ਕੁਥਾਂ ਨਹੀਂ
ਹੋਵੇਗਾ ਕਿ ਜ਼ਿਲ੍ਹਾ ਚੇਅਰਮੈਨ ਕਮੇਟੀ ਦੇ ਚੇਅਰਮੈਨ
ਸਿਕੰਦਰ ਸਿੰਘ ਮਲੂਕਾ ਵੀ ਉਕਤ ਕਮੇਟੀ ਦੇ ਮੈਂਬਰ ਹਨ,
ਜਿਨ੍ਹਾਂ
ਨਾਲ ਮੱਖਣ ਸਿੰਘ ਦਾ ਅਕਾਲੀ
ਦਲ ਵਿਚ ਹੋਣ ਵੇਲੇ ਤੋਂ ਹੀ ਇੱਟ ਖੜਕਾ ਚੱਲਦਾ ਆ ਰਿਹਾ
ਹੈ।
ਰਣਇੰਦਰ
ਸਿੰਘ
ਦੀ ਚੋਣ ਮੁਹਿੰਮ ਵਿਚ ਸਰਗਰਮੀ ਨਾਲ ਭਾਗ ਲੈ ਚੁੱਕੇ ਇਕ ਕਾਂਗਰਸੀ
ਵਰਕਰ ਨੇ ਕਿਹਾ ਕਿ ਪਾਰਟੀ ਕਾਰਕੁਨਾਂ
ਦੀ ਨੁਕਤਾਚੀਨੀ ਦੇ ਚਲਦਿਆਂ
ਬੇਸ਼ੱਕ ਹਰਮੰਦਰ ਜੱਸੀ
ਨੂੰ ਮਾਰਕਫੈਡ ਦੀ
ਚੇਅਰਮੈਨੀ
ਛੱਡਣੀ
ਪੈ ਗਈ,
ਲੇਕਿਨ
ਡੇਰਾ
ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਦੀ ਕੀਤੀ
ਮਦਦ ਬਦਲੇ,
ਡੇਰਾ
ਮੁਖੀ ਦੇ ਕੁੜਮ ਨੂੰ ਸਨਮਾਨ ਬਖਸ਼ ਕੇ ਆਖ਼ਰ ਬਾਦਲ ਪਰਿਵਾਰ
ਨੇ ਗੁਰਮੀਤ ਰਾਮ ਰਹੀਮ ਲਈ ਸਿਆਸੀ ਮੁਆਵਜ਼ੇ
ਦੀ
ਨਿਗੁਣੀ ਜਿਹੀ ਅਦਾਇਗੀ ਤਾਂ ਕਰ
ਦਿੱਤੀ।
12
ਅਗਸਤ
2009
|