|
ਰਣਜੀਤ ਸਿੰਘ
ਨੰਦਾ
ਨਹੀਂ ਰਹੇ
ਦਰਬਾਰ
ਸਾਹਿਬ ਸਥਿਤ ਲਾਇਬਰ੍ਰੇਰੀ
ਵਿਚੋਂ
ਭਾਰਤੀ ਫ਼ੌਜ ਵਲੋਂ
ਚੁੱਕੇ
ਗਏ ਅਮੁੱਲ ਖ਼ਜ਼ਾਨੇ
ਦੇ
ਸਨ ਚਸ਼ਮਦੀਦ ਗਵਾਹ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ:
ਸਾਕਾ ਨੀਲਾ
ਤਾਰਾ
ਸਮੇਂ ਦਰਬਾਰ
ਸਾਹਿਬ
ਸ੍ਰੀ
ਹਰਿਮੰਦਰ ਸਾਹਿਬ ਦੇ ਹਦੂਦ ਵਿਚ ਸਥਿਤ ਲਾਇਬਰ੍ਰੇਰੀ
ਵਿਚੋਂ
ਭਾਰਤੀ ਫ਼ੌਜ ਵਲੋਂ ਚੁੱਕੇ ਗਏ ਅਮੁੱਲ ਖ਼ਜ਼ਾਨੇ
ਨੂੰ
ਫ਼ੌਜ ਵਲੋਂ
ਹੀ ਲੈ ਜਾਣ ਦੇ ਚਸ਼ਮਦੀਦ ਗਵਾਹ ਸ. ਰਣਜੀਤ ਸਿੰਘ ਨੰਦਾ ਅਕਾਲ
ਚਲਾਣਾ ਕਰ ਗਏ ਹਨ।
ਸ.
ਨੰਦਾ
81
ਵਰ੍ਹਿਆਂ ਦੇ ਸਨ ਅਤੇ ਉਹ ਪਿਛਲੇ
6-7
ਮਹੀਨਿਆਂ
ਤੋਂ
ਬਿਮਾਰ ਸਨ।
ਰਣਜੀਤ ਸਿੰਘ
ਨੰਦਾ
1929
ਵਿਚ ਪਾਕਿਸਤਾਨ ਸਥਿਤ
ਜ਼ਿਲ੍ਹਾ ਚੱਕਵਾਲ
ਵਿਖੇ ਪੈਦਾ ਹੋਏ ਸਨ।
1947
ਵਿਚ ਹੋਈ ਭਾਰਤ
ਪਾਕਿਸਤਾਨ ਦੀ ਵੰਡ ਉਪਰੰਤ ਉਹ ਭਾਰਤ ਆ ਵਸੇ।
ਇੱਥੇ ਉਹ ਪੰਜਾਬ ਪੁਲਿਸ ਵਿਚ ਭਰਤੀ
ਹੋਏ ਅਤੇ
ਅੰਮ੍ਰਿਤਸਰ ਦੇ ਲਗਭਗ ਸਾਰੇ ਹੀ ਥਾਣਿਆਂ ਵਿਚ ਮੁਖੀ
ਵਜੋਂ
ਤਾਇਨਾਤ ਰਹੇ।
ਸਾਕਾ
ਨੀਲਾ ਤਾਰਾ ਸਮੇਂ
ਉਹ ਇੰਸਪੈਕਟਰ ਦੇ ਅਹੁਦੇ
`ਤੇ
ਸਨ ਤੇ ਉਸ ਵੇਲੇ ਉਨ੍ਹਾਂ
ਨੂੰ ਸੀਬੀਆਈ
ਵਿਚ
ਡੈਪੂਟੇਸ਼ਨ
`ਤੇ
ਭੇਜਿਆ ਗਿਆ ਸੀ।
ਉਸ ਸਮੇਂ
ਕਈ ਘਟਨਾਵਾਂ ਉਨ੍ਹਾਂ
ਅੱਖੀਂ
ਦੇਖੀਆਂ ਸਨ ਜਿਨ੍ਹਾਂ
ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਲਾਇਬ੍ਰੇਰੀ ਵਿਚੋਂ
ਅਮੁੱਲੇ
ਸਿੱਖ ਸਾਹਿਤ ਖ਼ਜ਼ਾਨੇ ਨੂੰ ਫ਼ੌਜ ਵਲੋਂ
ਆਪਣੇ ਨਾਲ
ਲੈ
ਜਾਣ ਦੀ ਘਟਨਾ
ਸ਼ਾਮਲ ਹੈ।
ਸ੍ਰੀ ਨੰਦਾ ਆਪਣੇ
ਪਿਛੇ
ਤਿੰਨ ਬੇਟੇ ਤੇ ਇਕ
ਬੇਟੀ ਛੱਡ ਗਏ ਹਨ।
ਉਨ੍ਹਾਂ ਦਾ ਇਕ ਬੇਟਾ ਐਚਐਸ ਨੰਦਾ ਇਸ ਵੇਲੇ ਪੰਜਾਬ ਸਰਕਾਰ
ਵਿਚ
ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਵਜੋਂ
ਚੰਡੀਗੜ੍ਹ
ਵਿਖੇ ਤਾਇਨਾਤ ਹਨ।
10
ਮਾਰਚ
2010
|