BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਕੈਥਰੀਨ ਆਸਕਰ ਜਿੱਤਣ ਵਾਲੀ ਪਹਿਲੀ ਮਹਿਲਾ ਨਿਰਦੇਸ਼ਕ
ਅੰਮ੍ਰਿਤਸਰ ਟਾਈਮਜ਼ ਬਿਊਰੋ

ਲਾਸ ਏਂਜਲਸ: ਆਸਕਰ ਪੁਰਸਕਾਰ ਸਮਾਰੋਹ `ਚ ਕੈਥਰੀਨ ਨੇ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਆਸਕਰ ਦੇ 82 ਸਾਲਾਂ ਦੇ ਇਤਿਹਾਸ `ਚ ਪਹਿਲੀ ਵਾਰ ਕਿਸੇ ਔਰਤ ਨਿਰਦੇਸ਼ਕਾ ਨੂੰ ਇਸ ਸ਼੍ਰੇਣੀ `ਚ ਪੁਰਸਕਾਰ ਦਿੱਤਾ ਗਿਆ ਹੈਸਮਾਚਾਰ ਏਜੰਸੀ ਡੀ ਪੀ ਏ ਅਨੁਸਾਰ ਕੈਥਰੀਨ ਨੂੰ ਫਿਲਮ ਹਾਰਟ ਲਾਕਰ ਲਈ ਸਰਬੋਤਮ ਨਿਰਦੇਸ਼ਕਾ ਦਾ ਪੁਰਸਕਾਰ ਦਿੱਤਾ ਗਿਆਇਸ ਫ਼ਿਲਮ ਨੂੰ ਵਿਭਿੰਨ ਸ਼੍ਰੇਣੀਆਂ `ਚ 6 ਪੁਰਸਕਾਰ ਮਿਲੇਆਸਕਰ ਪੁਰਸਕਾਰਾਂ ਦੇ ਇਤਿਹਾਸ `ਚ ਹੁਣ ਤੱਕ ਸਿਰਫ 4 ਔਰਤਾਂ ਨੂੰ ਸਰਵੋਤਮ ਨਿਰਦੇਸ਼ਕ ਸ਼੍ਰੇਣੀ `ਚ ਨਾਮਜ਼ਦ ਕੀਤਾ ਗਿਆ ਸੀ ਪਰ ਪਹਿਲੀ ਵਾਰ ਕੈਥਰੀਨ ਨੂੰ ਇਸ ਸ਼੍ਰੇਣੀ `ਚ ਆਸਕਰ ਜਿੱਤਣ ਦਾ ਗੌਰਵ ਪ੍ਰਾਪਤ ਹੋਇਆ ਹੈ ਪੁਰਸਕਾਰ ਹਾਸਿਲ ਕਰਨ ਦੇ ਬਾਅਦ ਕੈਥਰੀਨ ਨੇ ਕਿਹਾ ਕਿ ਮੇਰੇ ਜੀਵਨ ਦੇ ਇਹ ਅਦਭੁੱਤ ਪਲ ਹਨ ਮੈਨੂੰ ਕਈ ਲੋਕਾਂ ਨੇ ਪ੍ਰੇਰਿਤ ਕੀਤਾ ਹੈਕੈਥਰੀਨ ਨੇ ਬਹੁ ਚਰਚਿਤ ਫ਼ਿਲਮ ਅਵਤਾਰ ਨੂੰ ਪਛਾੜ ਕੇ ਵਿਭਿੰਨ ਸ਼੍ਰੇਣੀਆਂ `ਚ 6 ਪੁਰਸਕਾਰ ਪ੍ਰਾਪਤ ਕੀਤੇ ਕੈਥਰੀਨ ਅਵਤਾਰ ਦੇ ਨਿਰਦੇਸ਼ਕ ਜੇਮਸ ਕੈਮਰੂਨ ਦੀ ਸਾਬਕਾ ਪਤਨੀ ਹੈ 

 

ਆਸਕਰ ` ਹਰਟ ਲਾਕਰ ਨੇ ਅਵਤਾਰ ਨੂੰ ਪਛਾੜਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ

ਲਾਸ ਏਂਜਲਸ: ਵਿਸ਼ਵ ਦਾ ਸਭ ਤੋਂ ਵੱਡਾ ਅਤੇ 82ਵਾਂ ਆਸਕਰ ਪੁਰਸਕਾਰ ਸਮਾਰੋਹ ਐਤਵਾਰ ਨੂੰ ਇਥੇ ਕੋਡੈਕ ਥੀਏਟਰ `ਚ ਕਰਵਾਇਆ ਗਿਆ ਇਸ ਸਮਾਰੋਹ ਕੈਥਰੀਨ ਦੇ ਨਿਰਦੇਸ਼ਨ `ਚ ਬਣੀ ਫਿਲਮ ਦ ਹਰਟ ਲਾਕਰ ਦਾ ਜਲਵਾ ਰਿਹਾਹਰਟ ਲਾਕਰ ਨੇ ਅਵਤਾਰ ਨੂੰ ਪਛਾੜ ਕੇ 6 ਪੁਰਸਕਾਰਾਂ `ਤੇ ਕਬਜ਼ਾ ਕੀਤਾ

ਦ ਹਰਟ ਲਾਕਰ ਨੂੰ ਸਰਵੋਤਮ ਫਿਲਮ ਦਾ ਆਸਕਰ ਪ੍ਰਾਪਤ ਹੋਇਆ ਹੈਇਸੇ ਫਿਲਮ ਲਈ ਕੈਥਰੀਨ ਨੂੰ ਸਰਵੋਤਮ ਨਿਰਦੇਸ਼ਕ ਦਾ ਆਸਕਰ ਪੁਰਸਕਾਰ ਮਿਲਿਆ ਹੈਇਸ ਤਰਾਂ ਉਹ ਰਿਦੇਸ਼ਨ ਲਈ ਆਸਕਰ ਜਿੱਤਣ ਵਾਲੀ ਪਹਿਲੀ ਮਹਿਲਾ ਨਿਰਦੇਸ਼ਕ ਬਣ ਗਈ ਹੈ

ਅਭਿਨੇਤਾ ਜੈਫ ਬ੍ਰਿਗੇਜ ਨੂੰ ਫਿਲਮ ਕ੍ਰੇਜ਼ੀ ਹਾਰਟ `ਚ ਨਿਭਾਏ ਗਏ ਕਿਰਦਾਰ ਲਈ ਸਰਵੋਤਮ ਅਭਿਨੇਤਾ ਦੇ ਆਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆਸਕਾਟ ਕਪੂਰ ਦੇ ਨਿਰਦੇਸ਼ਨ `ਚ ਬਣੀ ਇਸ ਫਿਲਮ `ਚ ਬ੍ਰਿਗੇਜ ਨੇ ਗਾਇਕ ਬੈਡ ਬਲੇਕ ਦੀ ਭੂਮਿਕਾ ਨਿਭਾਈ ਹੈ

ਹਾਲੀਵੱੁਡ ਅਭਿਨੇਤਰੀ ਸਾਂਦਰਾ ਬੁਲਾਕ ਨੂੰ ਫਿਲਮ ਦ ਬਲਾਈਂਡ ਸਾਈਡ `ਚ ਅਭਿਨੈ ਕਰਨ ਲਈ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ

ਅਭਿਨੇਤਰੀ ਮੋਨਿਕ ਨੂੰ ਫਿਲਮ ਪ੍ਰੀਸੀਅਸ `ਚ ਅਭਿਨੈ ਕਰਨ ਲਈ ਸਰਵੋਤਮ ਸਹਿ-ਅਭਿਨੇਤਰੀ ਦਾ ਆਸਕਰ ਦਿੱਤਾ ਗਿਆਹਾਲੀਵੁੱਡ ਅਭਿਨੇਤਾ ਕ੍ਰਿਸਟੋਫ ਵਾਲਟਜ਼ ਨੂੰ ਸਰਵੋਤਮ ਸਹਿ ਅਭਿਨੇਤਾ ਦਾ ਆਸਕਰ ਦਿੱਤਾ ਗਿਆ ਕ੍ਰਿਸਟੋਫ ਨੂੰ ਇਹ ਪੁਰਸਕਾਰ ਫਿਲਮ ਇੰਗਲੋਰੀਅਸ ਬਾਸਟਰਡਸ ਲਈ ਦਿੱਤਾ ਗਿਆ

ਲੇਖਕ ਮਾਰਕ ਬਾਇਲ ਨੇ ਫਿਲਮ ਦ ਹਰਟ ਲਾਕਰ ਲਈ ਸਰਵੋਤਮ ਮੂਲ ਪੱਟ ਕਥਾ ਦਾ ਪੁਰਸਕਾਰ ਹਾਸਿਲ ਕੀਤਾ ਹੈ

ਫਿਲਮ ਦ ਹਾਰਟ ਲਾਕਰ ਲਈ ਬੌਬ ਮੁਰਾਵਸਕੀ ਅਤੇ ਕ੍ਰਿਸ ਇੰਸ ਨੂੰ ਸਰਵੋਤਮ ਸੰਪਾਦਨ ਦੇ ਆਸਕਰ ਪੁਰਸਕਾਰ ਨਾਲ ਨਿਵਾਜਿਆ ਗਿਆਪਾਲ ਐਨ. ਜੇ. ਆਟੋਸਨ ਨੂੰ ਇਸ ਫਿਲਮ ਲਈ ਸਰਵੋਤਮ ਸਾਊਂਡ ਐਡੀਟਿੰਗ ਦਾ ਪੁਰਸਕਾਰ ਮਿਲਿਆ ਹੈ ਜਦ ਕਿ ਇਸੇ ਫਿਲਮ ਲਈ ਸਰਵੋਤਮ ਸਾਊਂਡ ਮਿਕਸਿੰਗ ਦੇ ਆਸਕਰ ਸੇ ਰੇ ਬੇਕੇਟ ਅਤੇ ਆਟੋਸਨ ਨੂੰ ਸੰਯੁਕਤ ਰੂਪ `ਚ ਪੁਰਸਕਾਰ ਦਿੱਤਾ ਗਿਆ

ਜੇਮਸ ਕੈਮਰੂਨ ਦੀ ਬਹੁ ਚਰਚਿਤ ਫਿਲਮ ਅਵਤਾਰ ਨੂੰ ਸਰਵੋਤਮ ਵਿਜੂਅਲ ਇਫੈਕਟ ਦਾ ਪੁਰਸਕਾਰ ਦਿੱਤਾ ਗਿਆਇਸ ਫਿਲਮ ` ਸ਼ਾਨਦਾਰ ਵਿਜੂਅਲ ਇਫੈਕਟ ਦਾ ਸਿਹਰਾ ਜੋ ਲੇਚੇਰੀ, ਸਟੀਫਨ ਰੋਸੇਨਬਾਮ, ਰਿਚਰਡ ਬੇਨਹੇਮ ਅਤੇ ਏਂਡਰਿਊ ਆਰ. ਜੋਨਸ ਨੂੰ ਜਾਂਦਾ ਹੈਇਸੇ ਫਿਲਮ ਲਈ ਸਰਵੋਤਮ ਫੋਟੋ ਗ੍ਰਾਫੀ ਦਾ ਪੁਰਸਕਾਰ ਮਾਰੋ ਫਿਓਰੋ ਨੂੰ ਮਿਲਿਆ ਹੈ ਫਿਲਮ ਪ੍ਰੀਸੀਅਸ ਲਈ ਜਿਓਫ੍ਰੇ ਫਲੇਚਰ ਨੇ ਸਰਵੋਤਮ ਅਡਾਪਟਡ ਸਕਰੀਨ ਪਲੇ ਦਾ ਆਸਕਰ ਪੁਰਸਕਾਰ ਹਾਸਿਲ ਕੀਤਾ ਹੈ ਅਰਜਨਟੀਨਾ ਦੀ ਫਿਲਮ ਦ ਸੀਕ੍ਰੇਟ ਇਨ ਦੇਅਰ ਆਈਜ਼ ਨੇ 82ਵੇਂ ਆਸਕਰ ਪੁਰਸਕਾਰਾਂ `ਚ ਵਿਦੇਸ਼ੀ ਭਾਸ਼ਾ ਦੀ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ ਫਿਲਮ ਦ ਨਿਊ ਟੇਨੇਂਟਸ ਲਈ ਜੋਆਕਿਮ ਬੈਕ ਅਤੇ ਤਿਵੀ ਮੈਗਨੁਸੋਨ ਨੇ ਸਰਵੋਤਮ ਲਘੂ ਫਿਲਮ ਦਾ ਆਸਕਰ ਪ੍ਰਾਪਤ ਕੀਤਾ ਹੈ
 

 

10 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas