|
ਇੰਦਰਜੀਤ
ਸਿੰਘ ਰਿਆਤ ਨੂੰ
ਝੂਠੀ ਸਹੁੰ ਖਾਣ ਦੇ
ਦੋਸ਼ਾਂ ਤਹਿਤ ਕਰਨਾ ਪਵੇਗਾ ਨਵੇਂ
ਮੁਕੱਦਮੇ ਦਾ ਸਾਹਮਣਾ
ਅੰਮ੍ਰਿਤਸਰ
ਟਾਈਮਜ਼ ਬਿਊਰੋ
ਟੋਰਾਂਟੋ:
1985 `ਚ
ਏਅਰ ਇੰਡੀਆ ਕਨਿਸ਼ਕ ਜਹਾਜ਼
ਨੂੰ
ਅੱਧ ਅਸਮਾਨੇ ਬੰਬ ਧਮਾਕੇ
ਨਾਲ ਉਡਾਉਣ ਦੇ ਮਾਮਲੇ ਵਿਚ ਸਜ਼ਾ
ਯਾਫਤਾ
ਕੈਦੀ
ਅਤੇ
ਪਿਛਲੇ ਸਾਲ ਰਿਹਾਅ ਹੋਣ ਵਾਲੇ ਭਾਈ ਇੰਦਰਜੀਤ
ਸਿੰਘ ਰਿਆਤ ਨੂੰ
ਝੂਠੀ
ਸਹੁੰ
ਖਾਣ ਦੇ ਦੋਸ਼ਾਂ ਤਹਿਤ ਨਵੇਂ
ਕੇਸ ਦਾ ਸਾਹਮਣਾ ਕਰਨਾ ਪਵੇਗਾ।
ਕਨਿਸ਼ਕ ਜਹਾਜ਼
ਵਿਚ ਹੋਏ ਇਸ ਬੰਬ ਧਮਾਕੇ
`ਚ
329
ਮੁਸਾਫ਼ਰ ਮਾਰੇ ਗਏ ਸਨ ਅਤੇ
9/11
ਤੋਂ
ਪਹਿਲਾਂ
ਦੁਨੀਆਂ ਵਿਚ ਵਾਪਰੀ
ਪਹਿਲੀ
ਵੱਡੀ ਦਹਿਸ਼ਤਪੂਰਨ ਘਟਨਾ ਸੀ।
ਕੈਨੇਡਾ ਦੇ ਇਤਿਹਾਸ ਵਿਚ ਅਣ-ਸੁਲਝਿਆ ਇਹ ਖੂਨੀ
ਕਾਰਾ ਮੁੜ ਚਰਚਾ ਵਿਚ ਆ ਗਿਆ,
ਜਦੋਂ ਅਦਾਲਤ
ਨੇ
ਰਿਆਤ ਵਿਰੁੱਧ ਝੂਠੀ ਸਹੁੰ ਖਾਣ ਦੇ ਦੋਸ਼ਾਂ ਤਹਿਤ ਅਗਲੇ ਹਫ਼ਤੇ ਕੇਸ
ਚਲਾਉਣ ਦੇ ਹੁਕਮ ਦੇ ਦਿੱਤੇ।
ਵੈਨਕੂਵਰ ਟਾਪੂ ਦੇ ਮਕੈਨਿਕ
ਨੂੰ
ਮਿੱਲ ਵਰਕਰ ਭਾਈ ਅਜਾਇਬ
ਸਿੰਘ ਬਾਗੜੀ ਅਤੇ
ਵਪਾਰੀ ਭਾਈ ਰਿਪੁਦਮਨ ਸਿੰਘ ਮਲਿਕ ਦੇ ਕੇਸ ਵਿਚ ਸਤੰਬਰ,
2003 `ਚ
ਝੂਠੀ ਗਵਾਹੀ ਦੇਣ ਦੇ ਦੋਸ਼
`ਚ
ਨਵੇਂ ਕੇਸ ਦਾ ਸਾਹਮਣਾ ਕਰਨਾ ਪਵੇਗਾ।
ਮਾਂਟਰੀਅਲ
ਤੋਂ ਨਵੀਂ
ਦਿੱਲੀ ਆ ਰਹੇ ਇਸ ਏਅਰ ਇੰਡੀਆ ਦੇ
ਜਹਾਜ਼
ਵਿਚ
23
ਜੂਨ 1985
ਨੂੰ ਆਇਰਲੈਂਡ ਦੇ ਤੱਟ
`ਤੇ
ਹਵਾ ਵਿਚ ਹੋਏ ਧਮਾਕੇ ਤੋਂ ਬਾਅਦ ਉਸ ਵਿਚ ਸਵਾਰ
ਸਾਰੇ
ਯਾਤਰੀ ਮਾਰੇ ਗਏ ਸਨ।
ਇਨ੍ਹਾਂ
ਵਿਚ ਜ਼ਿਆਦਾਤਰ ਭਾਰਤੀ ਸਨ।
ਵੈਨਕੂਵਰ
`ਚ
ਇਕ ਬੰਬ ਏਅਰ
ਇੰਡੀਆ ਅਤੇ ਇਕ ਟੋਕੀਓ ਦੀ ਉਡਾਣ ਵਿਚ ਬੰਬ ਰੱਖਿਆ ਗਿਆ ਸੀ।
1984
ਦੇ ਦੁਖਾਂਤ
ਤੋਂ ਬਾਅਦ ਵਾਪਰੀ ਇਸ ਘਟਨਾ
ਪਿੱਛੇ
ਸ਼ੱਕ ਦੀ ਸੂਈ ਕੈਨੇਡਾ
ਵਿਚ ਰਹਿ
ਰਹੇ
ਖਾਲਿਸਤਾਨ ਸਮਰਥਕਾਂ ਉਪਰ ਆ ਗਈ ਸੀ।
ਚਰਚਾ ਮੁਤਾਬਕ ਸ.
ਰਿਆਤ ਨੇ ਟੋਕੀਓ ਹਵਾਈ ਅੱਡੇ
`ਤੇ
ਬੰਬ ਵਿਸਫੋਟਕ ਦੀ ਰਿਹਸਲ ਕੀਤੀ।
ਇਸ ਦੇ ਲਈ ਉਸ ਨੂੰ ਸਾਲ 1991
ਵਿਚ 10
ਸਾਲ ਕੈਦ ਦੀ ਸਜ਼ਾ ਹੋਈ।
ਇੰਦਰਜੀਤ ਸਿੰਘ
ਰਿਆਤ ਇਕੋ ਇਕ
ਵਿਅਕਤੀ ਹੈ ਜਿਸ ਨੂੰ ਬੰਬ ਕਾਂਡ ਦਾ
ਦੋਸ਼ੀ
ਕਰਾਰ
ਦਿਤਾ
ਗਿਆ।
ਇਸ ਤੋਂ ਬਾਅਦ ਕਨਿਸ਼ਕ ਬੰਬ
ਕਾਂਡ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪੰਜ ਸਾਲ ਕੈਦ ਦੀ ਸਜ਼ਾ
ਹੋਈ।
ਕੈਦ ਦੌਰਾਨ ਉਸ ਨੇ ਏਅਰ ਇੰਡੀਆ ਕਨਿਸ਼ਕ ਬੰਬ ਕਾਂਡ ਵਿਚ ਸ਼ੱਕੀ ਮੁਲਜ਼ਮਾਂ
ਭਾਈ ਰਿਪੁਦਮਨ ਸਿੰਘ ਮਲਿਕ ਅਤੇ ਭਾਈ ਅਜੈਬ ਸਿੰਘ ਬਰਾੜ
ਦੇ
ਕੇਸਾਂ ਵਿਚ ਦਿੱਤੀ ਗਵਾਹੀ ਦੌਰਾਨ ਝੂਠ ਬੋਲਿਆ ਜਿਸ ਨਾਲ ਉਹ ਬਰੀ
ਹੋ ਗਏ ਸਨ।
ਇੰਦਰਜੀਤ
ਸਿੰਘ ਰਿਆਤ
`ਤੇ
ਦੋਸ਼ ਹੈ
ਕਿ
ਉਸ ਨੇ ਝੂਠੀ ਸਹੁੰ
ਖਾ ਕੇ ਅਦਾਲਤ ਨੂੰ
ਗੁੰਮਰਾਹ ਕੀਤਾ
ਹੈ।
ਅਦਾਲਤ ਨੇ ਦੱਸਿਆ ਕਿ ਰਿਆਤ ਨੇ ਗਵਾਹੀ
ਦੌਰਾਨ 27 ਵਾਰ ਝੂਠ ਬੋਲਿਆ।
ਭਾਈ
ਰਿਆਤ ਨੂੰ ਝੂਠੀ ਗਵਾਹੀ
ਦੇਣ
ਦਾ ਦੋਸ਼ੀ
ਸਾਬਤ ਹੋਣ
`ਤੇ
14
ਸਾਲ ਤੱਕ
ਦੀ
ਸਜ਼ਾ ਹੋ ਸਕਦੀ
ਹੈ।
ਮੁਕੱਦਮੇ
ਵਿਚ ਬੰਬ ਕਾਂਡ
ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ
ਮੈਂਬਰਾਂ ਦਾ
ਕਹਿਣਾ ਹੈ ਕਿ ਕੈਨੇਡਾ ਦੀ ਨਿਆਂ ਪ੍ਰਣਾਲੀ ਦੋਸ਼ੀਆਂ
ਨੂੰ ਸਜ਼ਾ ਦੁਆਉਣ ਵਿਚ ਅਸਫ਼ਲ ਰਹੀ ਹੈ।
ਇਸ ਬੰਬ ਕਾਂਡ
ਨਾਲ ਸਬੰਧਤ ਕੇਸ
2005
ਵਿਚ ਖਤਮ ਹੋ ਗਏ ਸਨ ਅਤੇ ਇਨ੍ਹਾਂ ਮੁਕੱਦਮਿਆਂ
`ਤੇ
13
ਕਰੋੜ ਡਾਲਰ
ਖਰਚਾ ਆਇਆ।
ਕੈਨੇਡਾ ਦੇ ਕਾਨੂੰਨੀ ਇਤਿਹਾਸ ਦਾ ਇਹ ਸਭ ਤੋਂ ਵੱਡੇ ਖਰਚੇ
ਵਾਲਾ ਮੁਕੱਦਮਾ ਸੀ।
ਇੰਦਰਜੀਤ ਸਿੰਘ ਰਿਆਤ
ਵਿਰੁਧ ਮੁਕੱਦਮਾ ਚਲਾਉਣ ਲਈ 12 ਮੈਂਬਰੀ ਜਿਊਰੀ ਦੀ ਚੋਣ ਕੀਤੀ ਗਈ ਹੈ।
ਅੱਠ ਔਰਤਾਂ
ਅਤੇ ਚਾਰ ਪੁਰਸ਼ਾਂ
`ਤੇ
ਅਧਾਰਤ ਜਿਊਰੀ ਵੈਨਕੂਵਰ ਵਿਖੇ
ਸ਼ੁਰੂ ਹੋਏ
ਮੁਕੱਦਮੇ ਵਿਚ
ਮੌਜੂਦ ਰਹੀ।-
10
ਮਾਰਚ
2010
|