|
ਪਰਵਾਸੀ ਖੇਡ
ਪ੍ਰਮੋਟਰ ਗੁਰਦੀਪ
ਸਿੰਘ ਜੰਡਾ ਨੇ ਫਾਹਾ
ਲਿਆ
ਆਤਮਹੱਤਿਆ ਦੇ ਕਾਰਨਾਂ ਦਾ
ਅਜੇ
ਪਤਾ ਨਹੀਂ
ਲੱਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ:
ਮਾਡਲ ਟਾਊਨ ਖੇਤਰ
`ਚ
ਸਥਿਤ ਇਕ ਕੋਠੀ ਦੇ ਅੰਦਰੋਂ ਪ੍ਰਸਿੱਧ ਪਰਵਾਸੀ ਭਾਰਤੀ ਖੇਡ ਪ੍ਰਮੋਟਰ ਗੁਰਦੀਪ ਸਿੰਘ
ਜੰਡਾ ਦੀ ਲਾਸ਼ ਲਟਕਦੀ ਹੋਈ ਮਿਲੀ।
ਜਾਣਕਾਰੀ ਮੁਤਾਬਕ 51 ਸਾਲਾ ਗੁਰਦੀਪ ਸਿੰਘ ਜੰਡਾ ਪੁੱਤਰ ਦਰਸ਼ਨ
ਸਿੰਘ,
ਜੋ
ਕਿ ਜਰਮਨੀ
ਵਿਖੇ
ਰਹਿ ਰਿਹਾ ਸੀ,
ਕਰੀਬ 10 ਦਿਨ ਪਹਿਲਾਂ ਇਥੇ ਆਇਆ ਸੀ।
ਸ. ਜੰਡਾ
ਦੇ ਜਰਮਨੀ
`ਚ
ਸਟੋਰ ਹਨ ਅਤੇ ਉਹ ਉਥੇ ਆਪਣੀ ਪਤਨੀ ਗੁਰਮੀਤ ਕੌਰ,
ਪੁੱਤਰ ਪਰਮਿੰਦਰ ਸਿੰਘ ਅਤੇ ਧੀ ਗੁਰਸ਼ਰਨ ਕੌਰ ਦੇ ਨਾਲ ਰਹਿ ਰਿਹਾ ਸੀ।
ਗੁਰਦੀਪ ਸਿੰਘ ਜੰਡਾ ਖੇਡ
ਪ੍ਰਮੋਟਰ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ
5ਵਾਂ
ਐਨਆਰਆਈ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਆਦਮਪੁਰ
ਵਿਖੇ ਕਰਵਾਇਆ ਸੀ।
ਜਲੰਧਰ ਦੇ
ਮਾਡਲ ਟਾਊਨ ਖੇਤਰ
`ਚ
ਸਥਿਤ ਗੁਰਦੀਪ ਸਿੰਘ ਜੰਡਾ
ਦੀ
ਕੋਠੀ ਦੀ ਦੇਖਭਾਲ ਕਰਨ ਵਾਲੇ
ਗਣੇਸ਼ ਅਤੇ
ਕ੍ਰਿਸ਼ਨਾ ਨੇ ਦੱਸਿਆ ਕਿ ਉਹ ਰਾਤ ਕਰੀਬ
10
ਵਜੇ
ਬਾਹਰੋਂ ਆਇਆ,
ਉਨ੍ਹਾਂ ਵਲੋਂ
ਰੋਟੀ ਬਾਰੇ ਪੁੱਛੇ ਜਾਣ
`ਤੇ
ਉਸ ਨੇ ਨਾਂਹ ਕਰ ਦਿੱਤੀ
ਅਤੇ
ਸੌਣ ਲਈ ਕਮਰੇ
`ਚ
ਚਲਾ ਗਿਆ।
ਸਵੇਰੇ
9
ਵਜੇ
ਉਨ੍ਹਾਂ
ਦੇਖਿਆ
ਕਿ ਪੌੜੀਆਂ ਦੀ ਰੇਲਿੰਗ
ਨਾਲ
ਬੰਨੇ੍ਹ ਗਏ ਫੰਦੇ ਨਾਲ ਗੁਰਦੀਪ ਸਿੰਘ ਦੀ ਲਾਸ਼ ਲਟਕ ਰਹੀ ਹੈ।
ਗੁਰਦੀਪ ਸਿੰਘ ਦੇ ਗਲ
`ਚ
ਪਲਾਸਟਿਕ ਦੀ ਰੱਸੀ ਦਾ ਫੰਦਾ
ਪਾਇਆ ਹੋਇਆ ਸੀ ਅਤੇ ਰੱਸੀ ਦੇ ਅੱਗੇ
ਪਲਾਸਟਿਕ ਦੀ ਨਵਾਰ ਜੋੜ ਕੇ ਉਕਤ ਨਵਾਰ ਪੌੜੀ ਦੀ ਰੇਲਿੰਗ ਨਾਲ
ਬੰਨ੍ਹੀ
ਹੋਈ ਸੀ।
ਸੂਚਨਾ ਮਿਲਣ
`ਤੇ
ਗੁਰਦੀਪ ਸਿੰਘ ਦਾ ਭਾਣਜਾ
ਅਮਨਦੀਪ ਸਿੰਘ ਪਿੰਡ ਬੱਦੋਵਾਲ
(ਹੁਸ਼ਿਆਰਪੁਰ)
ਇਥੇ
ਪੁੱਜਾ।
ਉਸ ਨੇ ਦੱਸਿਆ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦਾ ਕਿ ਉਸ ਦੇ
ਮਾਮੇ ਨੇ ਅਜਿਹਾ ਕਿਉਂ
ਕੀਤਾ।
ਗੁਰਦੀਪ
ਸਿੰਘ ਦੀ ਪਤਨੀ ਨੂੰ ਇਸ
ਹਾਦਸੇ ਦੀ ਸੂਚਨਾ
ਭੇਜੀ ਗਈ ਹੈ ਅਤੇ ਉਸ ਦੇ ਇਥੇ ਆਉਣ
ਤੋਂ
ਬਾਅਦ ਹੀ ਇਸ ਹਾਦਸੇ ਦੇ ਕਾਰਨਾਂ
ਸਬੰਧੀ
ਜਾਣਕਾਰੀ ਮਿਲਣ ਦੀ ਉਮੀਦ ਹੈ।
ਥਾਣਾ
6
ਦੀ ਪੁਲਿਸ ਵਲੋਂ
ਧਾਰਾ 174
ਦੇ ਤਹਿਤ
ਕਾਰਵਾਈ ਕਰਕੇ
ਲਾਸ਼
ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ।
ਮੌਕੇ
`ਤੇ
ਹਾਜ਼ਰ ਗੁਰਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਚਾਹੇ
ਖੁੱਲ੍ਹ
ਕੇ ਕੋਈ ਗੱਲ ਤਾਂ
ਨਹੀਂ
ਦੱਸੀ ਪਰ ਏਨਾ ਜ਼ਰੂਰ ਕਿਹਾ ਕਿ ਗੁਰਦੀਪ
ਸਿੰਘ ਬੀਤੇ
ਦਿਨੀਂ ਆਪਣੇ ਕਈ ਰਿਸ਼ਤੇਦਾਰਾਂ
ਨੂੰ ਮਿਲ ਕੇ ਆਇਆ ਸੀ ਉਸ ਵੇਲੇ
ਉਹ
ਕਾਫੀ
ਉਦਾਸ ਨਜ਼ਰ ਆ ਰਿਹਾ
ਸੀ।
ਉਸ ਦੀ ਉਦਾਸੀ ਦਾ ਕਾਰਨ ਪੁੱਛੇ
ਜਾਣ
`ਤੇ
ਉਸ ਨੇ ਕੁਝ ਨਹੀਂ ਕਹਿ ਕੇ ਟਾਲ ਦਿੱਤਾ।
ਇਹ ਵੀ ਚਰਚਾ ਸੁਣੀ ਗਈ ਕਿ ਉਕਤ ਪਰਵਾਸੀ ਭਾਰਤੀ
ਨੂੰ
ਕੋਈ ਕਾਰੋਬਾਰੀ ਪੇ੍ਰਸ਼ਾਨੀ ਸੀ।
ਪਰ ਇਨ੍ਹਾਂ
ਸਭ
ਗੱਲਾਂ
ਦੀ
ਸੱਚਾਈ ਦਾ
ਖ਼ੁਲਾਸਾ ਉਸ ਦੀ ਪਤਨੀ ਦੇ ਆਉਣ
`ਤੇ
ਹੀ ਹੋ ਸਕਦਾ ਹੈ।
10
ਫਰਵਰੀ
2010
|