|
ਇੰਗਲੈਂਡ
ਜਾਣ ਲਈ ਮਜ਼ਬੂਤ ਬਣਾਉਣੀ
ਹੋਵੇਗੀ ਅੰਗਰੇਜ਼ੀ
`ਤੇ
ਪਕੜ
ਵੀਜ਼ਾ ਨਿਯਮ
ਹੋਰ ਸਖ਼ਤ :
ਬ੍ਰਿਟੇਨ
`ਚ
ਕੰਮ ਕਰਨ ਲਈ ਘੰਟਿਆਂ
`ਚ
ਕਟੌਤੀ,
ਨਾਲ ਆਉਣ ਵਾਲੇ ਅਸਿੱਖਿਅਤ ਨਹੀਂ ਕਰ ਸਕਣਗੇ ਕੰਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ:
ਉੱਤਰੀ ਭਾਰਤ
ਦੇ ਵਿਦਿਆਰਥੀਆਂ
ਲਈ
ਕੁਝ ਸਮੇ ਲਈ ਵੀਜ਼ਾ ਬੰਦ ਕਰਨ
ਤੋਂ
ਬਾਅਦ ਬਰਤਾਨੀਆ ਨੇ ਵਿਦਿਆਰਥੀਆਂ ਲਈ ਹੁਣ ਨਵੇਂ
ਵੀਜ਼ਾ
ਨਿਯਮਾਂ
ਦਾ ਐਲਾਨ ਕੀਤਾ ਹੈ,
ਜੋ
ਅੱਗੇ ਨਾਲੋਂ ਕਾਫੀ ਸਖ਼ਤ ਹਨ।
ਬਰਤਾਨੀਆ ਦੇ ਗ੍ਰਹਿ ਸਕੱਤਰ ਐਲਨ ਜੋਹਨਸਨ ਨੇ ਕਿਹਾ
ਹੈ
ਕਿ
ਨਿਯਮਾਂ
`ਚ
ਸਖ਼ਤੀ ਅੰਤਰ ਰਾਸ਼ਟਰੀ
ਵਿਦਿਆਰਥੀਆਂ
ਨੂੰ ਜਾਰੀ ਕੀਤੇ ਜਾਂਦੇ ਵੀਜ਼ਾ ਗਿਣਤੀ
`ਚ
ਕਟੌਤੀ
ਕਰਨ ਅਤੇ ਇਮੀਗ੍ਰੇਸ਼ਨ ਵਿਵਸਥਾ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤੀ
ਗਈ ਹੈ।
ਜਾਰੀ
ਕੀਤੇ ਗਏ ਬਿਆਨ
`ਚ
ਐਲਨ ਜੌਹਨਸਨ ਨੇ ਕਿਹਾ ਕਿ ਪੜ੍ਹਾਈ
ਦੇ
ਮਕਸਦ ਨਾਲ ਆਉਣ ਵਾਲੇ
ਵਿਦਿਆਰਥੀਆਂ ਦਾ ਬਰਤਾਨੀਆ ਹਮੇਸ਼ਾਂ ਸਵਾਗਤ ਕਰਦਾ ਹੈ ਅਤੇ
ਬਰਤਾਨੀਆ ਇਮੀਗ੍ਰੇਸ਼ਨ ਉਨ੍ਹਾਂ
ਵਿਦਿਆਰਥੀਆਂ ਲਈ ਸਖ਼ਤੀ ਵਰਤੇਗਾ,
ਜੋ
ਕੇਵਲ ਇਥੇ
ਕੰਮ ਕਰਨ ਦੇ ਮਕਸਦ ਨਾਲ ਹੀ
ਆਉਂਦੇ ਹਨ ਅਤੇ
ਦੇਸ਼
ਦੀ ਵਿਵਸਥਾ
`ਚ
ਵਿਗਾੜ ਪੈਦਾ ਕਰਦੇ ਹਨ।
ਬਰਤਾਨੀਆ ਦੀ
ਨਵੀਂ
ਵਿਦਿਆਰਥੀ
ਵੀਜ਼ਾ ਨੀਤੀ ਅਨੁਸਾਰ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ
ਯੂਰਪੀਅਨ ਯੂਨੀਅਨ
ਤੋਂ
ਬਾਹਰੋਂ
ਆਉਣ ਵਾਲੇ ਵਿਦਿਆਰਥੀਆਂ
ਨੂੰ
ਵੱਖ-ਵੱਖ ਕੋਰਸਾਂ
`ਚ
ਦਾਖਲਾ ਲੈਣ ਲਈ ਹੁਣ ਅੰਗਰੇਜ਼ੀ
`ਚ
ਅੱਗੇ ਨਾਲੋਂ ਵਧੇਰੇ ਨੰਬਰ ਲੈਣ ਪੈਣਗੇ ਅਤੇ ਡਿਗਰੀ ਪੱਧਰ
`ਤੇ
ਹੇਠਾਂ ਦੇ ਕੋਰਸਾਂ
ਦੀ
ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ
ਨੂੰ ਹੁਣ 20 ਘੰਟਿਆਂ
ਦੀ ਬਜਾਏ 10 ਘੰਟੇ ਕੰਮ ਕਰਨ ਦੀ ਇਜਾਜ਼ਤ
ਹੋਵੇਗੀ।
ਇਸ ਤੋਂ
ਇਲਾਵਾ
ਛੇ ਮਹੀਨਿਆਂ
ਤੋਂ
ਘੱਟ ਅਰਸੇ ਦੇ
ਕੋਰਸ ਲਈ ਆਉਣ
ਵਾਲੇ ਵਿਦਿਆਰਥੀਆਂ ਨੂੰ ਆਪਣੇ ਨਾਲ ਪਰਿਵਾਰਿਕ ਮੈਂਬਰ ਲਿਆਉਣ ਦੀ
ਇਜਾਜ਼ਤ ਨਹੀਂ
ਹੋਵੇਗੀ
ਅਤੇ
ਡਿਗਰੀ ਤੋਂ ਹੇਠਲੇ ਕੋਰਸਾਂ ਲਈ ਆਉਣ ਵਾਲੇ ਵਿਦਿਆਰਥੀਆਂ ਦੇ
ਰਿਸ਼ਤੇਦਾਰਾਂ
ਨੂੰ
ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਡਿਗਰੀ ਪੱਧਰ
ਦੇ
ਵਿਦਿਆਰਥੀਆਂ ਨੂੰ
ਵੀਜ਼ਾ
ਤਾਂ
ਹੀ
ਜਾਰੀ ਕੀਤਾ ਜਾਵੇਗਾ,
ਜੇਕਰ ਦਾਖਲਾ ਦੇਣ ਵਾਲੀ ਸੰਸਥਾ ਰਜਿਸਟਰਡ ਹੋਵੇਗੀ
ਅਤੇ ਵਿਸ਼ਵਾਸ਼ਯੋਗ ਸਪਾਂਸਰਾਂ
ਦੀ ਸੂਚੀ
`ਚ
ਉਸਦਾ
ਨਾਂਅ ਸ਼ਾਮਿਲ ਹੋਵੇਗਾ।
10
ਫਰਵਰੀ
2010
|