|
ਝੂਠਾ ਪੁਲਿਸ
ਮੁਕਾਬਲਾ
: ਫਿਰੋਜ਼ਪੁਰ ਦੇ ਐਸਪੀ
ਵਿਰੁਧ ਕਤਲ ਦੇ ਦੋਸ਼ ਤੈਅ
21
ਸਾਲ ਪਹਿਲਾਂ
ਮੋਹਾਲੀ
`ਚੋਂ
ਨੌਜਵਾਨ ਨੂੰ
ਚੁੱਕ
ਕੇ ਮਾਰਿਆ ਸੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
21
ਸਾਲ
ਪੁਰਾਣੇ ਫਰਜ਼ੀ
ਪੁਲਿਸ
ਮੁਕਾਬਲੇ ਦੇ ਮਾਮਲੇ
`ਚ
ਸੀਬੀਆਈ ਦੀ
ਵਿਸ਼ੇਸ਼ ਅਦਾਲਤ ਨੇ ਲੰਘੇ ਸ਼ੁਕਰਵਾਰ ਨੂੰ ਫਿਰੋਜ਼ਪੁਰ ਦੇ ਐਸਪੀ
ਸੁਰਜੀਤ ਸਿੰਘ ਗਰੇਵਾਲ ਅਤੇ ਐਸਆਈ ਅਮਰਜੀਤ ਸਿੰਘ ਉਤੇ
ਹੱਤਿਆ ਅਤੇ ਇਸਦੀ
ਸਾਜਿਸ਼ ਰਚਣ ਦੇ ਦੋਸ਼ ਤੈਅ ਕੀਤੇ ਹਨ।
ਇਸ ਤੋਂ
ਪਹਿਲਾਂ ਸੀਬੀਆਈ ਅਦਾਲਤ ਇਸ ਮਾਮਲੇ
ਵਿਚ
ਪੰਜਾਬ
ਪੁਲਿਸ
ਦੇ ਪੰਜ ਕਰਮਚਾਰੀਆਂ
`ਤੇ
ਅਗਵਾ ਕਰਨ,
ਹੱਤਿਆ ਦੇ ਯਤਨ ਅਤੇ ਹੱਤਿਆ ਦੇ ਦੋਸ਼ ਤੈਅ ਕਰ
ਚੁੱਕੀ ਹੈ।
ਸਾਲ
1989
ਦੀ 22 ਜੁਲਾਈ ਨੂੰ ਮੋਹਾਲੀ ਦੇ
5
ਫੇਜ਼ ਵਿਖੇ
ਕੋਠੀ ਨੰਬਰ 1752
ਵਿਚ ਉਸ ਸਮੇਂ ਦੇ ਇੰਸਪੈਕਟਰ ਰਹੇ
ਸੁਰਜੀਤ ਸਿੰਘ ਗਰੇਵਾਲ ਨੇ ਕਥਿਤ ਅੱਤਵਾਦੀਆਂ ਦੀ ਭਾਲ ਲਈ ਸੀਆਈਏ
ਦੇ ਮੁਲਾਜ਼ਮਾਂ ਨਾਲ
ਮਿਲ
ਕੇ ਛਾਪਾ
ਮਾਰਿਆ ਸੀ।
ਇਸ ਛਾਪਾਮਾਰੀ ਦੌਰਾਨ
ਪੁਲਿਸ ਟੀਮ ਨੇ ਉੱਥੋਂ ਕੁਲਵਿੰਦਰ
ਸਿੰਘ ਕਿੱਡ ਨੂੰ ਚੁੱਕ ਲਿਆ ਸੀ,
ਜਿਸ ਦੇ ਬਾਅਦ ਕੁਲਵਿੰਦਰ
ਸਿੰਘ ਨੂੰ
5
ਪੁਲਿਸ
ਮੁਲਾਜ਼ਮਾਂ ਵਲੋਂ
ਕਥਿਤ ਤੌਰ
`ਤੇ
ਫਰਜ਼ੀ ਪੁਲਿਸ ਮੁਕਾਬਲਾ
ਬਣਾ
ਕੇ ਮਾਰ ਦਿੱਤਾ ਸੀ।
ਰਿਟਾਇਰਡ ਸਕੂਲ ਪ੍ਰਿੰਸੀਪਲ ਤਰਲੋਚਨ ਸਿੰਘ ਨੇ ਕਿਹਾ
ਕਿ ਉਸਦੇ
ਪੁੱਤਰ ਕੁਲਵਿੰਦਰ ਸਿੰਘ ਦੇ ਕਤਲ ਬਾਰੇ ਉਨਾਂ
ਨੇ
ਮੋਹਾਲੀ ਦੇ ਥਾਣੇ ਵਿਚ
ਸ਼ਿਕਾਇਤ ਕੀਤੀ ਸੀ,
ਪਰ ਕੋਈ ਅਮਲ ਨਾ ਹੋਇਆ।
ਜਿਸ ਤੋਂ ਬਾਅਦ ਅਗਲੇ ਦਿਨ ਹਾਈਕੋਰਟ ਵਿਚ ਅਪਣੇ ਲਾਡਲੇ ਦੀ ਗੁੰਮਸ਼ੁਦਗੀ ਬਾਰੇ ਇਕ
ਅਪੀਲ ਦਾਖਲ ਕਰ ਦਿੱਤੀ,
ਜਿਸ
ਦੌਰਾਨ ਪਤਾ ਲੱਗਿਆ ਕਿ ਸੋਹਾਣਾ
ਥਾਣਾ ਇੰਚਾਰਜ ਬੀਰਬਲ
ਦਾਸ,
ਏਐਸਆਈ ਗੁਰਚਰਨ ਸਿੰਘ,
ਏਐਸਆਈ
ਚੰਨਾ
ਸਿੰਘ,
ਹੈਡ ਕਾਂਸਟੇਬਲ ਨਿੱਕਾ
ਰਾਮ,
ਕਾਂਸਟੇਬਲ ਦਿਆਲ ਸਿੰਘ
ਨੇ
ਸੁਰਜੀਤ ਅਤੇ ਅਮਰਜੀਤ ਦੇ
ਨਾਲ
ਮਿਲਕੇ 23 ਅਤੇ
24
ਜੁਲਾਈ
1989
ਦੀ ਰਾਤ ਨੂੰ ਕੁਲਵਿੰਦਰ ਸਿੰਘ
ਕਿੱਡ ਨੂੰ ਫਰਜ਼ੀ ਮੁਕਾਬਲੇ ਵਿਚ ਮਾਰ ਮੁਕਾਇਆ।
ਸਾਲ 1996
ਵਿਚ
ਹਾਈਕੋਰਟ ਨੇ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਸੁਣਾਏ,
ਜਿਸ
ਦੌਰਾਨ
ਸਾਹਮਣੇ ਆਇਆ ਕਿ ਕੁਲਵਿੰਦਰ ਸਿੰਘ
ਨੂੰ ਪਟਿਆਲਾ ਸੀਆਈਏ ਦੀ ਟੀਮ ਜਬਰਦਸਤੀ ਚੁੱਕ ਕੇ
ਲੈ
ਗਈ ਅਤੇ ਬਾਅਦ ਵਿਚ ਸੋਹਾਣਾ ਪੁਲਿਸ ਦੇ ਨਾਲ ਮਿਲ ਕੇ ਫਰਜ਼ੀ
ਪੁਲਿਸ ਮੁਕਾਬਲਾ ਬਣਾ ਕੇ ਉਸ ਨੂੰ
ਮਾਰ ਮੁਕਾਇਆ।
5
ਜੁਲਾਈ 1996
ਨੂੰ
ਹਾਈਕੋਰਟ ਨੇ ਫਰਜ਼ੀ ਪੁਲਿਸ
ਮੁਕਾਬਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।
ਸੀਬੀਆਈ ਨੇ
24
ਅਗਸਤ 1996
ਨੂੰ ਉਕਤ ਸਾਰੇ ਦੋਸ਼ੀਆਂ ਵਿਰੁਧ ਅਗਵਾ ਕਰਨ,
ਹੱਤਿਆ ਅਤੇ ਹੱਤਿਆ
ਦੀ ਸਾਜਿਸ਼ ਰਚਣ ਦਾ ਮਾਮਲੇ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ
ਕਰ ਦਿੱਤੀ।
10
ਫਰਵਰੀ
2010
|