|
ਕੌਮ ਵਲੋਂ
ਜੂਨ
1984
ਦੇ
ਦੁੱਖਾਂਤ
ਨੂੰ
ਭੁੱਲ
ਜਾਣਾ ਅਤਿ ਚਿੰਤਾਜਨਕ’
ਸਿੱਖ ਚਿੰਤਕ ਅਜਮੇਰ ਸਿੰਘ ਨੇ ਆਪਣੀ ਨਵੀਂ
ਕਿਤਾਬ
‘1984
ਅਣਚਿਤਵਿਆ ਕਹਿਰ`
ਨਾਲ ਦਿਤੀ ਦਸਤਕ
ਬਲਵਿੰਦਰ ਸਿੰਘ
ਖਾਲਸਾ
ਫਰੀਮਾਂਟ:
'ਸ੍ਰੀ
ਦਰਬਾਰ
ਸਾਹਿਬ ਉਤੇ ਜੂਨ
1984
ਦਾ ਭਾਰਤੀ ਹਮਲਾ ਇਤਿਹਾਸ
ਦੀ ਕੋਈ ਆਮ ਜਿਹੀ ਘਟਨਾ ਨਹੀਂ ਤੇ
ਸਿੱਖ ਕੌਮ 25 ਸਾਲਾਂ ਵਿਚ ਹੀ ਭਿਆਨਕ ਸਿੱਖ ਘੱਲੂਘਾਰੇ
ਨੂੰ ਭੁੱਲ ਭੁਲਾ ਕੇ ਆਮ ਜਿਹਾ ਜੀਵਨ ਬਿਤਾਉਣ ਲੱਗ
ਜਾਵੇ
।
ਇਹ ਵਿਚਾਰ ਸਿੱਖ ਚਿੰਤਕ ਸ. ਅਜਮੇਰ ਸਿੰਘ ਨੇ ਅਪਣੀ
ਨਵੀਂ
ਕਿਤਾਬ
‘1984-ਅਣਚਿਤਵਿਆਂ
ਕਹਿਰ’
ਵਿੱਚ ਮੱੁਖ ਰੂਪ ਵਿੱਚ ਉਭਾਰਿਆ
।
ਇਸ ਨਵੀਂ ਕਿਤਾਬ ਵਿਚ ਇਸ ਸੁਆਲ ਨੂੰ ਲਿਆ ਗਿਆ ਹੈ ਕਿ ਉਨ੍ਹਾਂ
ਕਾਰਨਾਂ ਦੀ ਪਛਾਣ
ਕੀਤੀ ਜਾਵੇ ਜਿਹੜੇ ਭੁੱਲਣ ਦਾ ਕਾਰਨ ਬਣੇ।
ਲੰਮੇ ਸਮੇਂ
ਦੀ
ਗੁਲਾਮੀ ਨੇ ਸਿੱਖ ਮਾਨਸਿਕਤਾ
ਗੁਲਾਮ ਕਰ ਦਿਤੀ।
ਡੇਢ ਸੌ ਸਾਲ ਦੀ ਲੰਮੀ ਗੁਲਾਮੀ ਨੇ ਇਹ ਪ੍ਰਭਾਵ
ਦਿਤਾ ਹੈ ਕਿ ਕੌਮ ਜੂਨ 84 ਦੇ ਅਹਿਮ ਇਤਿਹਾਸਕ ਮੋੜ ਨੂੰ
25
ਸਾਲਾਂ
ਵਿਚ ਹੀ ਭੁੱਲ-ਭੁਲਾ ਗਈ ਤੇ ਸਿਰਫ਼ ਥੋੜੇ ਜਿਹੇ
ਹੀ ਹਨ ਜਿਨ੍ਹਾਂ
ਨੂੰ
ਉਸ ਹਮਲੇ ਦਾ ਦਰਦ ਹੈ ਤੇ ਆਮ ਸਿੱਖ ਇਸ ਤੋਂ
ਕਿਨਾਰਾ ਕਰ ਰਿਹਾ ਹੈ।
ਸਿੱਖ ਇਤਿਹਾਸ ਨੂੰ ਨਵੇਂ
ਸਿਰਿਓਂ ਸਮਝਣ ਅਤੇ ਲਿਖਣ ਵਾਲੇ
ਅਜਮੇਰ ਸਿੰਘ ਨੇ ਅਪਣੀ ਤੀਸਰੀ ਪੁਸਤਕ ਸਬੰਧੀ ਇੱਥੇ
ਗੁਰਦੁਆਰਾ
ਸਾਹਿਬ ਫਰੀਮਾਂਟ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਹੋਰ ਵੀ ਗੱਲ
ਹੈ
ਕਿ
ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਸਿੱਖ
ਕੌਮ ਦੀ
ਆਜ਼ਾਦੀ ਦੀ ਗੱਲ
ਵੀ
ਕਰਦੇ ਸਨ ਜਾਂ
ਸਿੱਖਾਂ ਲਈ ਲੜਨ ਦੀ ਗੱਲ
ਵੀ
ਕਰਦੇ ਸਨ ਤਾਂ
ਸਿੱਖਾਂ ਦੇ ਇਕ ਵਰਗ
ਨੂੰ ਇਹ ਗੱਲ ਓਪਰੀ
ਲੱਗਦੀ ਸੀ ਤੇ ਇਸ ਦਾ ਕਾਰਨ ਗੁਲਾਮ ਮਾਨਸਿਕਤਾ ਕਰਕੇ ਸੀ ਜਿਸ ਕਰਕੇ ਸਿੱਖਾਂ ਨੂੰ
ਆਜ਼ਾਦੀ
ਦਾ
ਮੁਹਾਵਰਾ ਹੀ ਓਪਰਾ ਲੱਗਣ
ਲੱਗ
ਗਿਆ ਸੀ।
ਜਿਸ ਕਰਕੇ ਸੰਤਾਂ
ਪ੍ਰਤੀ
ਸ਼ੰਕੇ ਤੇ ਸੁਆਲ ਪੈਦਾ
ਹੋਏ।
ਉਨ੍ਹਾਂ
ਕਿਹਾ ਕਿ ਦੁਸ਼ਮਣ ਨੇ
ਜਿੰਨੇ ਜ਼ੋਰ ਨਾਲ ਤੇ ਜਿੰਨੇ ਵਧੀਆ
ਢੰਗ
ਨਾਲ
ਸਿੱਖ ਸੰਘਰਸ਼ ਬਾਰੇ
ਤੇ
ਸੰਤਾਂ ਬਾਰੇ ਆਪਣੀ ਗੱਲ ਕਿਤਾਬਾਂ
ਰਾਹੀਂ ਪ੍ਰਚਾਰੀ
ਉਸ
ਢੰਗ
ਨਾਲ ਸਾਡੇ ਕੋਲੋਂ
ਆਪਣਾ ਤਰਕ ਪੇਸ਼ ਨਹੀਂ ਕਰ ਹੋਇਆ।
ਬਲਕਿ
ਸਾਡੇ
ਸਿੱਖਾਂ
ਵੱਲੋਂ ਘੱਲੂਘਾਰੇ ਨਾਲ ਸਬੰਧਿਤ ਕੋਈ ਚੰਗੀ ਮਿਆਰੀ ਕਿਤਾਬ ਲਿਖੀ ਹੀ ਨਹੀਂ
ਗਈ।
ਦੁਸ਼ਮਣ ਨੇ ਕਿਤਾਬਾਂ
ਦੇ
ਢੇਰ ਲਾ ਦਿਤੇ
ਜਿਨ੍ਹਾਂ ਦੀ ਬੜੀ ਮੰਗ ਹੈ ਤੇ ਉਸ ਨੂੰ
ਸਿੱਖ
ਵੀ ਪੜ੍ਹਦੇ ਹਨ ਤੇ ਆਪਣੇ ਹੀ ਵਿਰਸੇ ਬਾਰੇ
ਗਲਤ ਧਾਰਨਾ ਬਣਾਈ ਜਾ ਰਹੇ ਹਨ।
ਪਹਿਲੀ ਗੱਲ ਹੈ ਸਿੱਖ ਕੌਮ ਦੀ
ਗੁਲਾਮ
ਮਾਨਸਿਕਤਾ ਤੇ
ਦੂਜੀ ਹੈ ਕਿ ਸਾਡੇ ਵੱਲੋਂ
ਗੁਲਾਮ
ਮਾਨਸਿਕਤਾ ਨੂੰ ਦੂਰ ਕਰਨ ਲਈ ਜਥੇਬੰਦਕ
ਢੰਗ
ਨਾਲ ਬਹੁਤੀ ਕੋਸ਼ਿਸ਼ ਨਹੀਂ ਹੋਈ ਜਿਸ ਨਾਲ ਦੁਸ਼ਮਣ ਦਾ ਨਜ਼ਰੀਆ
ਤੇ ਦ੍ਰਿਸ਼ਟੀਕੋਣ ਸਿੱਖਾਂ
`ਤੇ
ਹੀ ਭਾਰੂ ਪੈ ਗਿਆ,
ਜਿਸ ਦਾ ਅਸਰ ਇਹ ਹੋਇਆ ਕਿ ਸਿੱਖ
ਕੌਮ
ਵਾਸਤੇ ਸੰਤਾਂ
ਦੁਆਰਾ ਦਿਤੀ
ਸ਼ਹਾਦਤ ਬਾਰੇ ਵੀ ਸੁਆਲ ਖਲੋ ਗਿਆ ਕਿ ਸੰਤਾਂ
ਨੂੰ
ਸ਼ਹੀਦ
ਕਿਹਾ ਜਾਵੇ ਕਿ ਨਾ।
ਸਿੱਖ ਇਤਿਹਾਸ ਵਿਚ ਇਸ
ਤੋਂ ਪਹਿਲਾਂ
ਕਦੇ
ਅਜਿਹੀ
ਸਥਿਤੀ
ਪੈਦਾ ਨਹੀਂ ਹੋਈ।
ਜਿਵੇਂ
ਕਿ
ਬਾਬਾ ਬੰਦਾ ਜੀ ਬਹਾਦਰ,
ਬਾਬਾ ਦੀਪ
ਸਿੰਘ ਜੀ,
ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀਆਂ ਮਹਾਨ ਸ਼ਹਾਦਤਾਂ ਜਾਂ ਜੀਵਨ ਬਾਰੇ ਕਦੇ ਵੀ
ਕਿਸੇ ਪ੍ਰਕਾਰ ਦੇ ਸ਼ੰਕੇ ਜਾਂ ਸੁਆਲ ਸਿੱਖਾਂ ਵੱਲੋਂ ਪੈਦਾ ਨਹੀਂ ਹੋਏ ਪਰ ਸੰਤ
ਭਿੰਡਰਾਂਵਾਲਿਆਂ ਬਾਰੇ
ਲੋਕ
ਕਿੰਨੇ ਆਰਾਮ ਨਾਲ,
ਕਿੰਨੀ ਸੌਖ ਨਾਲ
ਸ਼ੰਕਿਆਂ
ਭਰਿਆ ਵਤੀਰਾ ਧਾਰਨ ਕਰੀ ਬੈਠੇ ਹਨ।
ਸਿੱਖ ਯੂਥ ਆਫ਼ ਅਮਰੀਕਾ
ਵਲੋਂ ਜੂਨ
84
ਦੇ ਘੱਲੂਘਾਰੇ
ਸਬੰਧੀ
ਉਲੀਕੇ
ਪ੍ਰੋਗਰਾਮਾਂ
ਦੀ ਲੜੀ
ਅਧੀਨ ਕਰਵਾਏ ਇਸ ਵਿਚਾਰ ਵਟਾਂਦਰੇ,
ਜਿਸ
ਵਿੱਚ ਸਿੱਖ ਭਾਈਚਾਰੇ ਦੇ ਵਿਦਵਾਨਾਂ ਅਤੇ ਰਾਜਸੀ
ਤੌਰ
ਉੱਤੇ
ਸਰਗਮਰ ਹਸਤੀਆਂ ਨੇ ਭਾਗ ਲਿਆ,
ਨੂੰ ਸੰਬੋਧਨ ਕਰਦਿਅਆਂ ਸ. ਅਜਮੇਰ ਸਿੰਘ ਨੇ ਕਿਹਾ
ਕਿ ਇਹ ਗੱਲ ਸਾਬਤ ਕਰਦੀ ਹੈ ਕਿ ਆਪਣੀ ਕੌਮ ਦਾ ਕਿੱਡੇ ਵੱਡੇ ਰੂਪ ਵਿਚ
ਰੂਹਾਨੀ ਤੇ ਨੈਤਿਕ ਪਤਨ ਹੋ ਚੁਕਿਐ।
ਜਦ ਕਿ
ਸੰਤਾਂ ਦੀ ਇਹ
ਪੁਰਜ਼ੋਰ ਕੋਸ਼ਿਸ਼ ਸੀ ਕਿ ਸਿੱਖ
ਕੌਮ
ਨੂੰ ਗੁਲਾਮੀ
ਦੇ ਅਹਿਸਾਸ ਵਿਚੋਂ
ਕਢਿਆ
ਜਾਵੇ ਤੇ ਆਪਣੇ ਸ਼ਕਤੀ ਦੇ ਸੋਮਿਆਂ ਨਾਲ ਜੋੜਿਆ ਜਾਵੇ,
ਇਸ ਦੀ ਸੁਰ ਨੂੰ ਇਕਾਗਰ ਕੀਤਾ
ਜਾਵੇ।
ਸਿੱਖ ਸ਼ਕਤੀ ਦੇ ਸੋਮਿਆਂ ਵਿਚੋਂ ਸ੍ਰੀ ਦਰਬਾਰ
ਸਾਹਿਬ ਪ੍ਰਮੁੱਖ ਹੈ।
ਸੰਤਾਂ
ਦਾ ਇਕ ਵੱਡਾ
ਉਪਰਾਲਾ ਸੀ ਕਿ ਕੌਮ ਆਪਣੇ ਮੂਲ ਨਾਲ ਜੁੜੇ।
ਸੰਤ ਭਿੰਡਰਾਂਵਾਲਿਆਂ
ਦੀ
ਰੂਹਾਨੀ ਉਚਾਈ ਕਰਕੇ ਇਹ ਸੰਤਾਂ ਦਾ ਇਕ ਸੋਚਿਆ ਸਮਝਿਆ ਤੇ
ਤਹਿ
ਕੀਤਾ ਫੈਸਲਾ ਸੀ ਕਿ ਕੌਮ
ਦੀ
ਫੈਸਲਾਕੁੰਨ ਟੱਕਰ
ਕਿਥੇ ਹੋਣੀ ਹੈ ਤੇ ਨਿਬੇੜਾ ਕਿਥੇ ਹੋਣਾ
ਹੈ।
ਪਹਿਲੇ ਦਿਨ ਤੋਂ ਹੀ
ਸੰਤ
ਭਿੰਡਰਾਂਵਾਲੇ ਸੁਚੇਤ ਸਨ ਕਿ ਸ਼ਹਾਦਤ ਕਿਥੇ
ਹਾਸਲ ਕਰਨੀ ਹੈ ਤੇ ਇਹ ਮੁਕਾਮ
ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ
ਸ੍ਰੀ
ਹਰਿਮੰਦਰ ਸਾਹਿਬ ਦੇ ਵਿਚਕਾਰ ਵਾਲੀ ਮਹਾਨ ਧਰਤੀ।
ਉਨ੍ਹਾਂ ਦਾ ਹਰ ਬੋਲ,
ਹਰ
ਪੈਂਤੜਾ ਇਸ ਦਿਸ਼ਾ
ਨੂੰ
ਸਮਰਪਿਤ ਸੀ।
ਇਸ ਸਭ
ਕੁਝ
ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਅਜਮੇਰ ਸਿੰਘ
ਨੇ ਕਿਹਾ
ਕਿ
ਰਾਜ ਨਾਲ ਜੁੜੇ ਅਕਾਲੀਆਂ,
ਸਿੱਖ ਵਿਦਵਾਨਾਂ
ਤੇ ਆਮ ਸਿੱਖਾਂ
ਨੂੰ ਸੰਤਾਂ ਦੀ ਇਹ ਕਮਿਸਟਰੀ,
ਗੁਲਾਮ ਮਾਨਸਿਕਤਾ ਕਰਕੇ ਸਮਝ ਨਹੀਂ ਸੀ ਪਈ ਤੇ ਜਿਹੜੀ ਗੱਲ ਸਮਝ ਨਾ ਪਵੇ ਤਾਂ ਆਪਣੇ
ਾਪ ਨੂੰ ਵਕਤੀ ਤੌਰ
`ਤੇ
ਸੰਤੁਸ਼ਟ ਕਰਨ ਲਈ ਇਕ ਆਮ ਜਿਹੀ ਧਾਰਨਾ ਬਣਾ ਲਈ ਜਾਂਦੀ ਹੈ ਕਿ ਇਹ ਤਾਂ ਫਲਾਣੇ
ਦੀ
ਸੇਵਾ ਕਰ ਰਿਹਾ ਹੈ ਜਾਂ ਇਹ ਕਾਂਗਰਸ ਨਾਲ ਰਲਿਆ ਹੋਇਆ ਹੈ।
ਭਾਰਤੀ ਰਾਜ ਨਾਲ ਜੁੜੇ ਹੋਏ ਵਿਦਵਾਨਾਂ,
ਅਫਸਰਾਂ
ਤੇ ਅਕਾਲੀਆਂ ਨੇ ਆਪਣੇ ਮਾਨਸਿਕ ਦੋਸ਼ ਤੋਂ ਸੁਰਖਰੂ
ਹੋਣ ਲਈ ਇਕ ਸੌਖਾ
ਜਿਹਾ ਢੰਗ
ਲੱਭ
ਲਿਆ ਸੀ ਸੰਤਾਂ ਤੇ ਇਲਜ਼ਾਮ ਲਾਉਣ ਦਾ।
ਇਸ ਦਾ ਸਰਕਾਰੀ
ਤੇ
ਗੈਰ ਸਰਕਾਰੀ ਤੌਰ
`ਤੇ
ਬਹੁਤ ਪ੍ਰਚਾਰ
ਕੀਤਾ
ਗਿਆ ਤੇ ਇਹ ਗੱਲ ਵੱਡੇ ਰੂਪ ਵਿਚ ਕਈ ਗਈ
ਜਿਸ
ਦਾ ਅਸਰ ਇਹ ਹੋਇਆ ਕਿ ਆਮ ਸਿੱਖ ਵੀ ਇਸ
ਝੂਠੇ
ਪ੍ਰਚਾਰ
ਦਾ
ਸ਼ਿਕਾਰ ਹੋਇਆ।
‘ਮੈਂ
ਹਿਰਦੇ ਦੀਆਂ ਗਹਿਰਾਈਆਂ ਵਿਚੋਂ
ਕੌਮੀ
ਪੀੜ ਨੂੰ
ਮਹਿਸੂਸ
ਕੀਤਾ ਕਿ ਇਹ ਬੜੀ ਦੁੱਖਦਾਈ ਵਾਲੀ ਹਾਲਤ ਹੈ ਤੇ ਮੈਂ ਇਹ ਸੋਚਿਆ ਕਿ ਇਸ ਨੂੰ ਸੰਬੋਧਨ
ਹੋਇਆ ਜਾਵੇ ਤੇ ਕੌਮ
ਨੂੰ ਇਸ ਦੁੱਖਦਾਈ ਹਾਲਤ ਵਿਚੋਂ ਕੱਢਣ ਲਈ ਕੌਮ ਦੇ ਮਨਾਂ ਵਿਚ ਜੋ ਵੀ ਸੁਆਲ,
ਸ਼ੰਕੇ
ਤੇ ਗੁੰਝਲਾਂ ਵੱਸੀਆਂ
ਪਈਆਂ ਹਨ,
ਉਨ੍ਹਾਂ
ਨੂੰ ਦੂਰ ਕਰਨ ਲਈ ਗੰਭੀਰ ਯਤਨ ਕੀਤੇ ਜਾਣ।
ਮੇਰਾ ਕਿਤਾਬਾਂ ਲਿਖਣ ਦਾ ਕਾਰਨ ਵੀ ਇਹੋ ਹੈ
ਕਿ
ਕੌਮ ਦੀ ਮਾਨਸਿਕਤਾ ਤਬਦੀਲ ਕਰਨ ਦੀ ਬੇਹੱਦ ਲੋੜ ਹੈ ਤੇ
ਮੌਜੂਦਾ ਕਿਤਾਬ ਵੀ ਇਸੇ ਸੰਦਰਭ ਵਿਚ
ਲਿਖੀ ਗਈ ਹੈ ਕਿ
ਸਿੱਖ ਦਲੀਲ ਨੂੰ ਤਰਕ ਨਾਲ ਪੇਸ਼
ਕੀਤਾ
ਜਾਵੇ।
ਸਾਡੇ ਸਿੱਖ ਵੀਰ ਭੈਣਾਂ ਇਸ ਕਿਤਾਬ ਨੂੰ ਪੜ੍ਹਨ,
ਇਸ
`ਤੇ
ਚਰਚਾ ਕਰਨ,
ਇਸ ਦੇ ਸਬੰਧ ਵਿਚ ਸਮਾਗਮ ਹੋਣ ਤਾਂ ਕਿ ਦੁਸ਼ਮਣ ਦੇ ਝੂਠੇ ਪ੍ਰਚਾਰ ਦੇ ਹੜ੍ਹ
ਨੂੰ ਰੋਕਿਆ ਜਾਵੇ ਤੇ ਸਿੱਖ ਸਿਰਫ਼ ਆਪਣੇ ਸਿੱਖ ਸ਼ਕਤੀ ਦੇ ਸੋਮਿਆਂ
ਵੱਲ
ਵੇਖੇ,
ਜਿਵੇਂ
ਕਿ ਗੁਰਬਾਣੀ,
ਸਿੱਖ ਗੁਰੂ ਸਾਹਿਬਾਨ,
ਸਿੱਖ ਇਤਿਹਾਸ ਤੇ ਸਾਡੇ ਕੌਮੀ
ਹੀਰੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ।’
ਵੀਹਵੀਂ ਸਦੀ ਦੀ ਸਿੱਖ ਦਿਸ਼ਾ ਬਦਲਣ
ਵਿਚ
ਸੰਤ
ਭਿੰਡਰਾਂਵਾਲਿਆਂ ਦੀ ਭੂਮਿਕਾ
ਨੂੰ
ਮੁੱਖ ਅਤੇ ਅਤਿ ਮਹੱਤਵਪੂਰਨ ਦਸਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਸੰਤ ਉਹ ਆਤਮਿਕ
ਤੇ ਰੂਹਾਨੀ ਤੌਰ
`ਤੇ
ਬਹੁਤ ਉਚੇ
ਸੁੱਚੇ ਸਨ ਤੇ ਸਾਨੂੰ ਉਨ੍ਹਾਂ
ਦੇ
ਜੀਵਨ
ਤੋਂ ਬਹੁਤ ਸੇਧਾਂ ਮਿਲ ਸਕਦੀਆਂ ਹਨ ਤੇ ਸਾਡੀ
ਅਧਿਆਤਮਕ ਗ਼ਰੀਬੀ ਦੂਰ ਹੋ ਸਕਦੀ ਹੈ।`
ਇਹ ਵਿਚਾਰ ਸਨ ਸਿੱਖ ਚਿੰਤਕ ਸ. ਅਜਮੇਰ
ਸਿੰਘ ਦੇ,
ਜੋ ਉਨ੍ਹਾਂ
ਖ਼ਾਲਿਸਤਾਨ
ਦੇ ਸ਼ਹੀਦਾਂ ਦੀ ਯਾਦ ਵਿਚ ਉਸਰੇ ਗੁਰਦੁਆਰਾ
ਸਾਹਿਬ ਫਰੀਮਾਂਟ ਦੀਆਂ ਸੰਗਤਾਂ ਨਾਲ ਦੋ
ਦਿਨ
ਸਾਂਝੇ ਕੀਤੇ।
ਸਨਿੱਚਰਵਾਰ ਸ਼ਾਮ ਨੂੰ ਟਰੇਲਰ ਦਫ਼ਤਰ ਵਿਚ ਤੇ ਐਤਵਾਰ ਨੂੰ ਮੁੱਖ ਦੀਵਾਨ ਹਾਲ ਵਿਚ।
ਜਿਥੇ
ਉਨ੍ਹਾਂ ਨੂੰ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ
ਸਿਰੋਪਾਓ ਨਾਲ ਸਨਮਾਨਿਆ ਗਿਆ।
ਟਰੇਲਰ ਦਫ਼ਤਰ ਵਿਚ ਸਰੋਤਿਆਂ ਨੇ ਬਹੁਤ ਸਾਰੇ ਸੁਆਲ ਵੀ ਕੀਤੇ
ਜਿਨ੍ਹਾਂ ਦੇ ਅਜਮੇਰ ਸਿੰਘ ਹੁਰਾਂ ਬੜੇ ਹੀ ਧੀਰਜ ਨਾਲ ਜਵਾਬ
ਦਿਤੇ।
ਜੂਨ
84
ਸਬੰਧੀ
ਕਨੇਡਾ ਦੀ ਸਿੱਖ ਫੈਡਰੇਸ਼ਨ ਵਲੋਂ ਕਰਵਾਏ ਸੈਮੀਨਾਰਾਂ
ਦੀ
ਲੜੀ ਲਈ ਉੱਚੇਚੇ ਸੱਦੇ ਉੱਤੇ
ਪੁੱਜੇ
ਸ. ਅਜਮੇਰ ਸਿੰਘ ਪੰਜਾਬ ਵਾਪਸੀ
ਤੋਂ
ਪਹਿਲਾਂ ਅਮਰੀਕਾ ਦੇ ਸੰਖੇਪ ਦੌਰੇ ਦੌਰਾਨ ਇੱਥੇ ਪੁੱਜੇ ਸਨ
।
ਉਹ ਮੰਗਲਵਾਰ
ਨੂੰ ਇੱਥੋਂ ਨਿਊਯਾਰਕ ਰਵਾਨਾ ਹੋ ਗਏ ਜਿੱਥੋਂ
6
ਜੁਲਾਈ ਨੂੰ ਵਾਪਸ ਚਲੇ ਜਾਣਗੇ।
1
ਜੁਲਾਈ 2009
|